ਅਜਨਾਲਾ ਝੜਪ ਤੋਂ ਬਾਅਦ ਭਾਰਤ ‘ਚ ਅੰਮ੍ਰਿਤਪਾਲ ਸਿੰਘ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਸਸਪੈਂਡ
ਚੰਡੀਗੜ੍ਹ, 25ਫਰਵਰੀ(ਵਿਸ਼ਵ ਵਾਰਤਾ)-ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਅਜਨਾਲਾ ਦੇ ਥਾਣੇ ‘ਤੇ ਹਮਲੇ ਤੋਂ ਬਾਅਦ ਅੰਮ੍ਰਿਤਪਾਲ ਸਰਕਾਰ ਦੀ ਰਡਾਰ ‘ਤੇ ਸੀ। ਅੰਮ੍ਰਿਤਪਾਲ ਦੇ ਨਾਂ ‘ਤੇ ਇੰਸਟਾਗ੍ਰਾਮ ‘ਤੇ ਕਰੀਬ 35 ਅਕਾਊਂਟ ਹਨ, ਜਿਨ੍ਹਾਂ ‘ਚੋਂ ਬਲੂ ਟਿੱਕ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਉਸਦੇ ਅਕਾਊਂਟ ਤੇ ਹੁਣ ਇੱਕ “ਪ੍ਰਤੀਬੰਧਿਤ ਪ੍ਰੋਫਾਈਲ – ਇਹ ਪ੍ਰੋਫਾਈਲ ਤੁਹਾਡੇ ਖੇਤਰ ਵਿੱਚ ਉਪਲਬਧ ਨਹੀਂ ਹੈ” ਦਾ ਸੁਨੇਹਾ ਲਿਖ ਕੇ ਆਉਂਦਾ ਹੈ।