ਅਗਵਾ ਦੇ ਕਈ ਪਹਿਲੂਆਂ ਤੇ ਕੰਮ ਕਰਨ ਲੱਗੀ ਮਾਨਸਾ ਪੁਲੀਸ
ਮਾਨਸਾ 28 ਨਵੰਬਰ (ਵਿਸ਼ਵ ਵਾਰਤਾ);ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਦੇ 8ਵੀ. ਕਲਾਸ ਦੇ ਅਗਵਾ ਹੋਏ 4 ਵਿਦਿਆਰਥੀਆਂ ਬਾਰੇ ਪੁਲੀਸ ਨੂੰ ਇਤਲਾਹ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ 2 ਘੰਟਿਆ ਦੇ ਅੰਦਰ-ਅੰਦਰ ਟਰੇਸ ਕਰਕੇ ਚੰਡੀਗੜ ਵਿਖੇ ਸੁਰੱਖਿਅਤ ਕਬਜੇ ਵਿੱਚ ਲਿਆ ਗਿਆ ਹੈ। ਇਹਨਾਂ ਬੱਚਿਆਂ ਨੂੰ ਮਾਨਸਾ ਵਿਖੇ ਲਿਆ ਕੇ ਵਾਰਸ਼ਾ ਦੇ ਹਵਾਲੇ ਕਰਨ ਲਈ ਪੁਲੀਸ ਪਾਰਟੀ ਨੂੰ ਦੇਰ ਸ਼ਾਮ ਚੰਡੀਗੜ ਦਾ ਰਾਵਾਨਾ ਕੀਤਾ ਗਿਆ ਹੈ। ਪੁਲੀਸ ਹੁਣ ਬੱਚਿਆਂ ਦੇ ਅਗਵਾਹ ਹੋਣ ਦੀ ਕਹਾਣੀ ਉੱਪਰ ਕਈ ਪਹਿਲੂਆਂ ਤੋਂ ਵਿਚਾਰ ਕਰਨ ਲੱਗੀ ਹੈ, ਤਾਂ ਕਿ ਅਗਵਾ ਹੋਣ ਦੀ ਅਸਲੀਅਤ ਨੂੰ ਲੱਭਿਆ ਜਾ ਸਕੇ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੇਰ ਸ਼ਾਮ ਜਾਰੀ ਕੀਤੇ ਲਿਖਤੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਮੁਹੇਸ਼ ਕੁਮਾਰ ਪੁੱਤਰ ਸੋਹਣ ਪਾਲ ਵਾਸੀ ਵਾਰਡ ਨੰਬਰ 18 ਮਾਨਸਾ ਨੇ ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਪਾਸ ਵਕਤ ਕਰੀਬ ਸਾਢੇ ਪੰਜ-ਛੇ ਸ਼ਾਮ ਨੂੰ ਇਤਲਾਹ ਦਿੱਤੀ ਕਿ ਉਸਦਾ ਲੜਕਾ ਮੇਘ ਪ੍ਰਤਾਪ(14 ਸਾਲ) ਉਸਦੇ ਨਾਲ ਕੁਲਦੀਪ ਸਿੰਘ (14 ਸਾਲ) ਪੁੱਤਰ ਜਗਸੀਰ ਸਿੰਘ ਵਾਸੀ ਜੁਵਾਹਰਕੇ, ਯੋਗੇਸ਼ ਸ਼ਰਮਾ (14 ਸਾਲ) ਪੁੱਤਰ ਜਸਵਿੰਦਰ ਸਿੰਘ ਵਾਸੀ ਮਾਨਸਾ ਅਤੇ ਸਿਵਮ ਪੁੱਤਰ ਨਾਮਲੂਮ ਵਾਸੀ ਮਾਨਸਾ, ਜੋ ਸਾਰੇ 8ਵੀ. ਕਲਾਸ ਦੇ ਵਿਦਿਆਰਥੀ ਹਨ ਅਤੇ ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿਖੇ ਪੜਾਈ ਕਰਦੇ ਹਨ, ਸ਼ਾਮ ਨੂੰ ਘਰ ਨਹੀ ਪੁੱਜੇ ਹਨ। ਉਨ੍ਹਾਂ ਕਿਹਾ ਕਿ ਇਹ ਬੱਚੇ ਅੱਜ ਸੁਭਾ ਕਰੀਬ ਸਾਢੇ ਅੱਠ ਵਜੇ ਘਰੋਂ ਸਕੂਲ ਜਾਣ ਲਈ ਗਏ ਸੀ ਅਤੇ ਜਦੋਂ ਸ਼ਾਮ ਸਾਢੇ ਤਿੰਨ ਵਜੇ ਤੱਕ ਵਾਪਸ ਘਰ ਨਹੀ ਆਏ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਤਲਾਸ਼ ਕਰਨ ਤੇ ਵੀ ਇਨ੍ਹਾਂ ਦਾ ਕੋਈ ਪਤਾ ਨਹੀ ਲੱਗਿਆ ਅਤੇ ਉਨ੍ਹਾਂ ਨੂੰ ਡਰ ਹੈ ਕਿ ਕੋਈ ਬੱਚਿਆਂ ਨੂੰ ਅਗਵਾ ਕਰਕੇ ਲੈ ਗਿਆ ਹੈ।
ਮਾਨਸਾ ਪੁਲੀਸ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਹਰਜਿੰਦਰ ਸਿੰਘ ਉਪ ਕਪਤਾਨ ਪੁਲੀਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਵੱਖ ਵੱਖ ਪੁਲੀਸ ਪਾਰਟੀਆ ਬਣਾਕੇ ਰੇਲਵੇ ਸਟੇਸ਼ਨ, ਬੱਸ ਸਟੇਂਡ, ਸਿਨੇਮਾਂ ਘਰਾਂ ਆਦਿ ਵਿਖੇ ਭੇਜੀਆ ਗਈਆ, ਤਾਂ ਇਨ੍ਹਾਂ ਬੱਚਿਆ ਦੇ ਸਾਈਕਲ ਬੱਸ ਸਟੈਂਡ ਮਾਨਸਾ ਵਿਖੇ ਖੜੇ ਪਾਏ ਗਏ। ਬੱਚਿਆ ਪਾਸ ਮੋਬਾਇਲ ਫੋਨ ਨੰਬਰਾ ਬਾਰੇ ਉਨ੍ਹਾਂ ਦੇ ਮਾਪਿਆਂ ਤੋਂ ਪਤਾ ਕਰਨ ਤੇ ਵਾਰ-ਵਾਰ ਬੰਦ ਆਉਣ ਤੋਂ ਬਾਅਦ ਅਚਾਨਕ ਇੱਕ ਮੋਬਾਇਲ ਚਾਲੂ ਪਾਇਆ ਗਿਆ, ਤਾਂ ਉਸਦੀ ਲੁਕੇਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ ਪਾਈ ਗਈ।
ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਚੰਡੀਗੜ ਪੁਲੀਸ ਨਾਲ ਮੱਦਦ ਲਈ ਤਾਲਮੇਲ ਕੀਤਾ ਗਿਆ ਅਤੇ ਚੰਡੀਗੜ ਪੁਲੀਸ ਦੇ ਸੈਕਟਰ-11 ਦੇ ਮੁੱਖ ਅਫਸਰ ਸਮੇਤ ਪੁਲੀਸ ਪਾਰਟੀ ਵੱਲੋ ਇਹਨਾਂ ਚਾਰੇ ਬੱਚਿਆਂ ਨੂੰ ਸੁਰੱਖਿਅਤ ਕਬਜੇ ਵਿੱਚ ਲੈਕੇ ਮਾਨਸਾ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਡਾ. ਭਾਰਗਵ ਨੇ ਕਿਹਾ ਕਿ ਬੱਚਿਆ ਨੂੰ ਮਾਨਸਾ ਵਿਖੇ ਲੈਕੇ ਆਉਣ ਲਈ ਪੁਲੀਸ ਪਾਰਟੀ ਨੂੰ ਚੰਡੀਗੜ ਦਾ ਰਾਵਾਨਾ ਕੀਤਾ ਗਿਆ ਹੈ ਅਤੇ ਪੁਲੀਸ ਹੁਣ ਇਨ੍ਹਾਂ ਦੇ ਚੰਡੀਗੜ ਜਾਣ ਬਾਰੇ ਕਈ ਪਹਿਲੂਆਂ ‘ਤੇ ਡੂੰਘਾਈ ਨਾਲ ਤਫਤੀਸ ਕਰ ਰਹੀ ਹੈ।
ਉੱਧਰ ਸਕੂਲ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਰਾਣਾ ਨਾਲ ਵਾਰ-ਵਾਰ ਸੰਪਰਕ ਕਰਨ ਤੇ ਫੋਨ ਨਹੀ ਚੁੱਕਿਆ ਗਿਆ।
ਫੋਟੋ ਨੰਬਰ:1
ਫੋਟੋ ਕੈਪਸ਼ਨ: ਡੀ.ਏ.ਵੀ ਸਕੂਲ ਵਿੱਚੋਂ ਅਗਵਾ ਹੋਏ ਵੱਖ-ਵੱਖ ਬੱਚਿਆਂ ਦੀ ਫੋਟੋ। ਫੋੋ
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
5th May 2024 Sunday 23rd Vaisakh ( Samvat Nanakshahi 556 ) Ajj Da Amrit Vele Da HUKAMNAMA ji Sachkhand Sri...