ਬਰਨਾਲਾ (ਵਿਸ਼ਵ ਵਾਰਤਾ ) ਅਰਧ ਨਗਨ ਕਰਕੇ ਮਹਿਲਾ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਮਾਮਲੇ ਚ ਐੱਸ. ਸੀ. ਕਮਿਸ਼ਨ ਪੰਜਾਬ ਦੇ ਸੀਨੀਅਰ ਉਪ ਚੇਅਰਮੈਨ ਨੇ ਤਿੰਨ ਮੈਂਬਰੀ ਟੀਮ ਦੇ ਨਾਲ ਸਿਵਲ ਹਸਪਤਾਲ ਬਰਨਾਲਾ ਪਹੁੰਚ ਕੇ ਅਕਾਲੀ ਆਗੂ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਮੁਲਾਕਾਤ ਕੀਤੀ । ਐੱਸ. ਸੀ. ਕਮਿਸ਼ਨ ਨੇ ਐੱਸ. ਐੱਸ. ਪੀ ਬਰਨਾਲਾ ਨੂੰ 28 ਦਸੰਬਰ ਨੂੰ ਚੰਡੀਗੜ੍ਹ ਵਿਚ ਉਨ੍ਹਾਂ ਦੇ ਦਫਤਰ ਵਿਚ ਆ ਕੇ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਉਹਨਾਂ ਨੇ ਕਿਹਾ ਜ਼ਿਲਾ ਭਲਾਈ ਅਫਸਰ ਨੇ 90 ਹਜ਼ਾਰ ਦੀ ਰਾਸ਼ੀ ਪੀੜਤ ਦੇ ਅਕਾਊਂਟ ਵਿਚ ਪਾ ਦਿੱਤੀ ਹਨ ਬਾਕੀ ਪੈਸੇ ਕੇਸ ਖਤਮ ਹੋਣ ਤੇ ਦੇ ਦਿਤੇ ਜਾਣਗੇ। ਉਹਨਾਂ ਕਿਹਾ ਐੱਸ ਐੱਸ. ਪੀ. ਬਰਨਾਲਾ ਨੂੰ ਵੀਡੀਓ ਵਾਇਰਲ ਕਰਨ ਵਾਲੀ ਔਰਤ ਖਿਲਾਫ ਵੀ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।