ਅਕਾਲੀ ਦਲ 1920 ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਵੱਲੋਂ ‘ ਭਾਰਤ ਬੰਦ’ ਦੀ ਹਿਮਾਇਤ
ਬੰਦ ਦੀ ਸਫਲਤਾ ਨਾਲ ਮੋਦੀ ਨੇ ਕਾਨੂੰਨ ਰੱਦ ਕਰਨੇ ਹਨ
ਭਾਰਤ ਤੇ ਪੰਜਾਬ ਵਾਸੀ ਕੱਲ 8 ਨੂੰ ਸਭ ਕੰਮ ਬੰਦ ਰੱਖਣ
ਚੰਡੀਗੜ੍ਹ, 7 ਦਸੰਬਰ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਨੇ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਵੱਲੋਂ 8 ਦਸੰਬਰ ਨੂੰ ਦਿੱਤੇ ਜਾ ਰਹੇ ਸ਼ਾਂਤਮਈ ਭਾਰਤ ਬੰਦ ਦੇ ਸੱਦੇ ਨੂੰ ਆਪਣੀ ਹਮਾਇਤ ਦਿੱਤੀ ਹੈ । ਪਾਰਟੀ ਪ੍ਰਧਾਨ ਅਕਾਲੀ ਦਲ 1920 ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਖਿਲਾਫ ਚਲਾੲੈ ਜਾ ਰਹੇ ਅੰਦੋਲਣ ਵਿਚ ਪੂਰੀ ਤਰਾਂ ਨਾਲ ਕਿਸਾਨਾਂ ਨਾਲ ਖੜ੍ਹੇ ਹਨ । ਰਵੀਇੰਦਰ ਸਿੰਘ ਨੇ ਪਾਰਟੀ ਵਰਕਰਾਂ ਤੋਂ ਇਲਾਵਾ ਹੋਰਨਾਂ ਨੂੰ ਵੀ ਭਾਰਤ ਬੰਦ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ । ਉਨਾ ਨੇ ਸਮੂਹ ਦੇਸ਼ ਵਾਸੀਆਂ ਪੰਜਾਬ ਦੇ ਲੋਕਾਂ ਨੂੰ ਖਾਸ ਸੁਨੇਹਾ ਦਿੱਤਾ ਹੈ ਕਿ ਇਹ ਅੰਦੋਲਣ ਇਤਿਹਾਸਿਕ ਹੈ ਜਿਸ ਨੇ ਜੰਤਕ ਰੂਪ ਅਕਤਿਆਰ ਕਰ ਲਿਆ ਹੈ । ਇਹ ਵੇਲਾ ਸਾਭਣ ਦਾ ਹੈ ਤਾਂ ਜੋ ਮੋਦੀ ਦੇ ਅਤਿਆਚਾਰਾਂ ਜੀਐਸਟੀ, ਨੋਟ ਬੰਦੀ ਅਤੇ ਹਰ ਵਰਗ ਨਂੰ ਆਰਥਿਕ ਤੋਰ ਤੇ ਕੰਮਜੋਰ ਕੀਤਾ ਹੈ । ਪਰ ਵੱਡੇ ਲੋਕ ਮਾਲੋ ਮਾਲ ਕਰ ਦਿੱਤੇ ਹਨ । ਭਵਿੱਖ ਦੀ ਭਲਾਈ ਅਤੇ ਸਮੇਂ ਦਾ ਹਾਣੀ ਬਣਨ ਲਈ ਜ਼ੋਰਦਾਰ ਢੰਗ ਨਾਲ ਪਹਿਲਾਂ ਮੋਰਚਾ ਸਫਲ ਕਰਵਾਉਣ ਲਈ ਬੰਦ ਸਫਲ ਕੀਤਾ ਜਾਵੇ ਉਪਰੰਤ ਕਿਸੇ ਨੁੂੰ ਗੱਦੀਉ ਲਾਹੁਣ ਲਈ ਇਕ ਝੰਡੇ ਵਿਚ ਆਪਣੇ ਆਪ ਨੂੰ ਪਰੋਇਆ ਜਾਵੇ । ਸ. ਰਵੀਇੰਦਰ ਸਿੰਘ ਨੇ ਕਿਹਾ ਕਿ ਪੂੰਜੀਪਤੀਆਂ ਕੋਲ ਪੈਦਾਵਾਰ ਦੇ ਸਾਰੇ ਸੋਮੇ ਤੇ ਸਾਧਨ ਅਤੇ ਸੰਦ ਹਨ। ਜਿਸ ਕਰਕੇ ਉਨਾਂ ਕੋਲ ਪੈਸਾ ਸੁਨਾਮੀ ਵਾਂਗ ਆ ਰਿਹਾ ਹੈ। ਦੂਸਰੇ ਪਾਸੇ ਉਹ ਲੋਕ ਹਨ ਜੋ ਗੁਰਬੱਤ ਦੇ ਮਾਰੇ, ਅਣਪੜਤਾਂ ਹੈ। ਇਸ ਕਾਰਨ ਇਹ ਘੋਰ ਗਰੀਬ ਹਨ । ਕਿਸਾਨ ਮਜਦੂਰ ਤਿੱਖੀਆਂ ਵੰਡੀਆਂ ਵਾਲੇ ਸਮਾਜ ਵਿਚ ਉਹ ਸਭ ਕੁੱਝ ਹਾਰ ਚੁੱਕੇ ਹਨ । ਘੋਰ ਵਿਤਕਰੇ, ਤਿਖੇ ਨਾਬਰਾਬਰੀ ਅਤੇ ਲਾਚਾਰੀ ਉਨਾ ਦੀ ਹੋਣੀ ਹੈ ।