ਰਲਵੇਂ ਲਈ ਬਣਾਈਆਂ ਕਮੇਟੀਆਂ ਵੱਲੋਂ ਸਾਂਝਾ ਖਾਕਾ ਤਿਆਰ ਕਰਨਾ ਸ਼ੁਰੂ*
*ਅਗਲੀ ਮੀਟਿੰਗ ਹੋਵੇਗੀ 17 ਅਪ੍ਰੈਲ ਨੂੰ*

ਚੰਡੀਗੜ੍ਹ 12 ਅਪ੍ਰੈਲ( ਵਿਸ਼ਵ ਵਾਰਤਾ )- ਅਕਾਲੀ ਦਲ ( ਬਾਦਲ ) ਵੱਖ ਹੋਏ 2 ਧੜੇ ਸ਼੍ਰੌਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੌਮਣੀ ਅਕਾਲੀ ਦਲ ਡੇਮੋਕ੍ਰੇਟਿਕ ਏਕਤਾ ਦਾ ਰਾਹ ਲੱਗਪਗ ਪੱਧਰਾ ਹੋਗਿਆ ਦੋਨਾਂ ਅਕਾਲੀ ਦਲ ਵੱਲੋਂ ਬਣਾਇਆ ਗਈਆਂ ਏਕਤਾ ਕਮੇਟੀਆਂ ਦੇ ਮੈਂਬਰਾਂ ਵਿਚਕਾਰ ਹੋਈ ਲੰਬੀ ਮੀਟਿੰਗ ਵਿੱਚ ਹੋਈ ਸਰਬਸੰਮਤੀ ਨਾਲ ਇਹ ਸੇਮਤੀ ਹੋਈ ਕਿ ਪੰਜਾਬ ਅਤੇ ਪੰਥ ਦੇ ਭੱਲੇ ਲਈ ਦੋਨਾਂ ਵਿੱਚ ਏਕਤਾ ਸਮੇਂ ਦੀ ਮੰਗ ਹੈ। ਮਿਲੀ ਜਾਣਕਾਰੀ ਮੁਤਾਬਕ ਦੋਨਾਂ ਧਿਰਾਂ ਦੀਆਂ 3 -3 ਮੈਂਬਰੀ ਏਕਤਾ ਕਮੇਟੀ ਦੀ ਮੀਟਿੰਗ ਹੁਣ 17 ਅਪ੍ਰੈਲ ਨੂੰ ਚੰਡੀਗੜ੍ ਵਿੱਖੇ ਸਾਬਕਾ ਅਕਾਲੀ ਦਲ ਵਿਧਾਇਕ ਦੇ ਘਰ ਰੱਖੀ ਗਈ ਹੈ ।






















