ਅਕਾਲੀ ਦਲ ਤੇ ਬੀਜੇਪੀ ਨੂੰ ਮੁੜ ਹੋਣਾ ਚਾਹੀਦਾ ਇੱਕਠਾ : ਹੰਸ ਰਾਜ ਹੰਸ
ਚੰਡੀਗੜ੍ਹ, 7 ਜੂਨ (ਵਿਸ਼ਵ ਵਾਰਤਾ):- ਲੋਕਸਭਾ ਚੋਣਾਂ ‘ਚ ਅਕਾਲੀ ਦਲ ਨੂੰ ਸਿਰਫ 1 ਸੀਟ ਮਿਲੀ ਹੈ ਜਦਕਿ ਪੰਜਾਬ ਵਿਚ ਬੀਜੇਪੀ ਨੂੰ ਖਾਲੀ ਹੱਥ ਹੀ ਰਹਿਣਾ ਪਿਆ ਹੈ। ਅਜਿਹੇ ‘ਚ ਬੀਜੇਪੀ ਪੰਜਾਬ ਦੇ ਆਗੂ ਹੰਸ ਰਾਜ ਹੰਸ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਹੰਸ ਰਾਜ ਹੰਸ ਨੇ ਕਿਹਾ ਹੈ ਕਿ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਵਿਚ ਇਕ ਵਾਰ ਫਿਰ ਤੋਂ ਇਕਠੀਆ ਹੋਣਾ ਚਾਹੀਦਾ ਹੈ। ਜ਼ਿਕਰਯੋਗ ਅਤੇ ਕਿ ਕੁਲ ਵੋਟ ਫ਼ੀਸਦ ਦੇ ਮਾਮਲੇ ‘ਚ ਪੰਜਾਬ ਵਿਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜ ਦਿੱਤਾ ਹੈ। ਬੀਜੇਪੀ ਨੂੰ ਲਗਭਗ 18% ਵੋਟਾਂ ਪੰਜਾਬ ‘ਚ ਮਿਲਿਆ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਘਟਕੇ ਲਾਗਭਗ 13% ਵੋਟਾਂ ‘ਤੇ ਸਿਮਟ ਗਿਆ ਹੈ।