
ਹਰਸਿਮਰਤ ਕੋਰ ਬਾਦਲ ਨੇ ਭੇਜੀ ਦਵਾਈ – ਡਾ. ਨਿਸ਼ਾਨ ਸਿੰਘ
ਬੁਢਲਾਡਾ 20, ਅਪ੍ਰੈਲ(ਬਾਂਸਲ): ਕਰੋਨਾ ਵਾਇਰਸ ਦੀ ਬੀਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬੁਢਲਾਡਾ ਵਿੱਚ ਭੇਜੀ ਸੈਨੇਟਾਈਜ਼ਰ ਦਵਾਈ ਦਾ ਛਿੜਕਾਅ ਸਿਟੀ ਪੁਲਿਸ ਸ਼ਟੇਸ਼ਨ ਤੋਂ ਸ਼ੁਰੂ ਕੀਤਾ ਗਿਆ. ਇਸ ਮੋਕੇ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਫਫੜੇ ਅਤੇ ਹਲਕਾ ਇੰਚਾਰਜ ਨਿਸ਼ਾਨ ਸਿੰਘ ਨੇੇ ਜਿੱਥੇ ਪੁਲਿਸ ਮੁਲਾਜਮਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਉੱਥੇ ਉਨ੍ਹਾਂ ਦੀ ਹੋਸਲਾ ਅਫਜਾਈ ਕਰਦਿਆਂ ਫੁੱਲਾ ਦੀ ਵਰਖਾ ਵੀ ਕੀਤੀ ਗਈ. ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਵੱਲੋਂ ਆਪਣੇ ਹਲਕੇ ਦੇ ਖੇਤਰਾਂ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਦੇ ਇਤਿਆਤ ਵਜੋਂ ਸੈਨੀਟਾਇਜ਼ ਦਵਾਈ ਭੇਜੀ ਗਈ ਹੈ. ਜਿਸ ਨੂੰ ਅਸੀਂ ਤਿਆਰ ਕਰਕੇ ਵੱਖ ਵੱਖ ਖੇਤਰਾਂ ਵਿੱਚ ਅਨਾਜ ਮੰਡੀਆਂ, ਜਨਤਕ ਥਾਵਾਂ ਤੇ ਛਿੜਕਾਅ ਕਰਕੇ ਸੈਨੀਟਾਇਜ਼ ਕੀਤਾ ਜਾਵੇਗਾ. ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ, ਕਰਮਜੀਤ ਸਿੰਘ ਮਾਘੀ, ਜੱਸੀ ਪ੍ਰੀਤ ਪੈਲੇਸ, ਰਾਜਿੰਦਰ ਸੈਣੀ ਝੰਡਾ, ਬਲਾਕ ਸੰਮਤੀ ਮੈਂਬਰ ਬੱਛੂਆਣਾ ਆਧਾਰਤ ਟੀਮ ਬਣਾ ਕੇ ਇਸ ਕਾਰਜ ਨੂੰ ਨੇਪਰੇ ਚਾੜੀਆ ਜਾਵੇਗਾ. ਉਨ੍ਹਾਂ ਦੱਸਿਆ ਕਿ ਅੱਜ਼ ਪਹਿਲੇ ਦਿਨ ਸੈਨੀਟਾਇਜ਼ ਕਰਨ ਦੀ ਸ਼ੁਰੂਆਤ ਸਿਟੀ ਥਾਣਾ, ਸੀ ਆਈ ਡੀ ਦਫਤਰ ਅਤੇ ਬਾਕੀ ਖੇਤਰ ਨੂੰ ਸੈਨੀਟਾਇਜ਼ ਕੀਤਾ ਗਿਆ. ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਔਖੀ ਘੜੀ ਵਿੱਚ ਆਮ ਲੋਕਾਂ, ਗਰੀਬਾਂ ਤੇ ਅੱਜ ਰੁਜ਼ਗਾਰ ਖੁੱਸਣ ਕਾਰਨ ਜੋ ਭੁੱਖਮਰੀ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੀ ਬਾਂਹ ਫੜੇਗਾ. ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨਾਮੀ ਬੀਮਾਰੀ ਇੱਕ ਕੁਦਰਤ ਦੀ ਕਰੋਪੀ ਹੈ ਜਿਸ ਦਾ ਸਾਹਮਣਾ ਤੇ ਟਾਕਰਾ ਸਾਨੂੰ ਮਿਲ ਕੇ ਕਰਨਾ ਚਾਹੀਦਾ ਹੈ. ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਹਰਮੇਲ ਸਿੰਘ ਕਲੀਪੁਰ, ਸਰਕਲ ਜੱਥੇਦਾਰ ਅਮਰਜੀਤ ਸਿੰਘ ਕੁਲਾਣਾ, ਕੋਸਲਰ ਸੁਖਵਿੰਦਰ ਕੋਰ ਸੁੱਖੀ ਆਦਿ ਹਾਜ਼ਰ ਸਨ.
ਫੋਟੋ: ਬੁਢਲਾਡਾ: ਸਿਟੀ ਥਾਣੇ ਦੀ ਇਮਾਰਤ ਨੂੰ ਸੈਨੀਟਾਇਜ਼ ਕਰਦੇ ਹੋਏ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ.
ਫੋਟੋ: ਬੁਢਲਾਡਾ: ਪੁਲਿਸ ਮੁਲਾਜਮਾਂ ਦਾ ਹਾਰ ਪਾ ਕੇ ਸਨਮਾਨ ਕਰਦੇ ਹੋਏ ਅਕਾਲੀ ਵਰਕਰ.
ਜੈ ਸ਼ਾਹ ਮੁੜ ICC ਚੇਅਰਮੈਨ ਨਿਯੁਕਤ ; ਬਿਨਾਂ ਮੁਕਾਬਲੇ ਚੁਣੇ ਗਏ
ਦੁਬਈ, 16 ਨਵੰਬਰ (ਵਿਸ਼ਵ ਵਾਰਤਾ) - ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਵਜੋਂ ਦੂਜੇ ਕਾਰਜਕਾਲ ਲਈ ਬਿਨਾਂ...





















