- ਜਿਲਾ ਪ੍ਰਧਾਨ ਕੇ.ਕੇ. ਮਲਹੋਤਰਾ ਦੀ ਅਗਵਾਈ ਹੇਠ ਹੋਈ ਭਰਵੀਂ ਮੀਟਿੰਗ
ਪਟਿਆਲਾ, 22 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਸ਼ਾਸ਼ਨ ਕਾਲ ਦੋਰਾਨ ਪਟਿਆਲਾ ਸ਼ਹਿਰ ਵਿਚ ਕਾਣੀ ਕੋਢੀ ਵੀ ਖਰਚ ਨਾ ਕਰਕੇ ਸ਼ਹਿਰ ਦਾ ਵਿਨਾਸ਼ ਕੀਤਾ। ਜਦੋਂਕਿ ਕਾਂਗਰਸ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 2 ਸਾਲ ਦੇ ਸ਼ਾਸ਼ਨ ਕਾਲ ਦੌਰਾਨ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕਰਾਕੇ ਪਟਿਆਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ। ਇਹਨਾ ਗੱਲਾ ਦਾ ਪ੍ਰਗਟਾਵਾ ਪ੍ਰਨੀਤ ਕੌਰ ਨੇ ਜਿਲਾ ਪ੍ਰਧਾਨ ਕੇ.ਕੇ. ਮਲਹੋਤਰਾ ਦੀ ਅਗਵਾਈ ਹੇਠ ਜੋਨ ਨੰ: 1 ਦੀ ਮਟਿੰਗ ਵਿਚ 7 ਵਾਰਡਾਂ ਤੋਂ ਤਕਰੀਬਨ 28 ਬੂਥਾਂ ਦੇ ਕਾਂਗਰਸੀ ਵਰਕਰਾਂ ਅਤੇ ਮੈਂਬਰਾਂ ਦੀ ਭਰਵੀਂ ਮੀਟਿੰਗ ਦੋਰਾਨ ਕੀਤਾ।
ਇਸ ਮੋਕੇ ਉਹਨਾ ਨਾਲ ਬੀਬਾ ਜੈਇੰਦਰ ਕੋਰ, ਚੇਅਰਮੈਨ ਕੇ.ਕੇ ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿਟੂ ਅਤੇ ਡਿਪਟੀ ਮੇਅਰ ਵਿੰਨਤੀ ਸੰਗਰ ਵੀ ਹਾਜਰ ਸਨ। ਉਹਨਾ ਅੱਗੇ ਕਿਹਾ ਕਿ ਅਕਾਲੀਆਂ ਨੇ ਪਟਿਆਲਾ ਕਾਂਗਰਸ ਦਾ ਗੜ੍ਹ ਹੋਣ ਕਰਕੇ ਸਮੁਚੇ ਹਲਕੇ ਨਾਲ ਵਿਤਕਰਾ ਕੀਤਾ ਅਤੇ ਪੀ.ਡੀ.ਏ ਅਥਾਰਟੀ ਦਾ ਸਾਰਾ ਪੈਸਾ ਪਟਿਆਲਾ ਤੋਂ ਕੱਢ ਕੇ ਬਾਹਰਲੇ ਜਿਲਿਆਂ ਵਿਚ ਭੇਜ ਦਿੱਤਾ। ਇਸ ਮੌਕੇ ਕੇ.ਕੇ ਮਲਹੋਤਰਾ ਨੇ ਕਿਹਾ ਕਿ ਉਹਨਾ ਦਾ ਜੋਨ ਪਟਿਆਲਾ ਸ਼ਹਿਰ ਦੇ ਅੱਧ ਵਿਚ ਪੈਂਦਾ ਹੈ। ਜਿਥੇ ਵੱਡੀ ਨਦੀ ਦੇ ਨਾਲ ਨਾਲ ਹਜਾਰਾ ਪਰਿਵਾਰ ਵਸੇ ਹੋਏ ਹਨ। ਜਦੋਂ ਵੀ ਪਟਿਆਲਾ ਸਹਿਰ ਤੇ ਕੋਈ ਵੀ ਬਿਪਤਾ ਆਂਉਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੇ ਪਟਿਆਲਵੀਆਂ ਦੀ ਸੱਚੇ ਦਿਲੋਂ ਮੱਦਦ ਕੀਤੀ ਹੈ ਜਿਸ ਦੇ ਫਲਸਰੂਪ ਅਗਾਮੀ ਲੋਕ ਸਭਾ ਚੋਣਾ ਵਿਚ ਪ੍ਰਨੀਤ ਕੋਰ ਸਮੁਚੇ ਪਟਿਆਲਾ ਹਲਕੇ ਵਿਚੋਂ ਵੱਡੇ ਫਰਕ ਨਾਲ ਜੇਤੂ ਰਹਿਣਗੇ। ਇਸ ਮੋਕੇ ਪਲੇਅਵੇਅ ਸਕੂਲ ਦੇ ਐਮ.ਡੀ. ਰਾਜਦੀਪ ਸਿੰਘ ਨੇ ਪ੍ਰਨੀਤ ਕੋਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ।
ਇਸ ਮੋਕੇ ਕੋਂਸਲਰ ਕਮਲੇਸ਼ ਮਲਹੋਤਰਾ, ਹਰਵਿੰਦਰ ਨਿੰਪੀ, ਹਰੀਸ਼ ਅਗਰਵਾਲ, ਜਸਪਾਲ ਕੋਰ, ਗਿੰਨੀ ਨਾਗਪਾਲ, ਮੋਨਿਕਾ ਸ਼ਰਮਾ ਤੋਂ ਇਲਾਵਾ ਐਸ.ਐਸ.ਵਾਲੀਆ,ਸੋਨੂੰ ਸੰਗਰ, ਮਹਿੰਦਰ ਸਿੰਘ, ਅਸ਼ੋਕ ਖੰਨਾ, ਪ੍ਰਦੀਪ ਦਿਵਾਨ, ਬਲਵਿੰਦਰ ਗਰੇਵਾਲ, ਰੋਕੀ ਮਾਂਗਟ, ਜਸਬੀਰ ਢੀਡਸਾ, ਸੁਮਨ ਜੈਨ, ਰੇਖਾ ਅਗਰਵਾਲ, ਹੈਪੀ ਸ਼ਰਮਾ, ਨਿਖਲ ਕਾਕਾ, ਕਰਨ ਗੋੜ, ਸੰਤੋਸ਼ ਮਲਹੋਤਰਾ, ਇੰਦਰਜੀਤ ਕੋਰ, ਡਾ. ਸੁਰਿੰਦਰ ਮੋਦਗਿਲ, ਅਸ਼ੀਸ਼ ਗੋਇਲ, ਵੈਬਵ੍ਤ ਪਾਠਕ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾ ਅਤੇ ਮਹਿੰਦਰ ਮੋਹਨ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸ਼ਨ- ਪ੍ਰਨੀਤ ਕੌਰ ਅਤੇ ਜੈਇੰਦਰ ਕੌਰ ਨੂੰ ਸਨਮਾਨਤ ਕਰਦੇ ਹੋਏ ਕੇ.ਕੇ ਸ਼ਰਮਾ, ਮੇਅਰ ਬਿਟੂ, ਰਾਜਦੀਪ ਸਿੰਘ, ਹਰਵਿੰਦਰ ਨਿੰਪੀ ਅਤੇ ਵਿੰਨਤੀ ਸੰਗਰ।