ਸ੍ਰੀਲੰਕਾ ‘ਚ ਭੜਕੇ ਦੰਗਿਆਂ ਤੋਂ ਬਾਅਦ ਐਮਰਜੈਂਸੀ ਲੱਗੀ, ਟ੍ਰਾਈ ਸੀਰੀਜ਼ ‘ਤੇ ਨਹੀਂ ਹੋਵੇਗਾ ਕੋਈ ਅਸਰ

184
Advertisement


ਕੋਲੰਬੋ, 6 ਮਾਰਚ : ਸ੍ਰੀਲੰਕਾ ਵਿਚ ਅੱਜ ਫਿਰਕੂ ਦੰਗੇ ਭੜਕ ਉੱਠੇ, ਜਿਸ ਕਾਰਨ ਸ੍ਰੀਲੰਕਾ ਵਿਚ 10 ਦਿਨਾਂ ਲਈ ਐਮਰਜੈਂਸੀ ਲਗਾ ਦਿੱਤੀ ਗਈ ਹੈ| ਮੀਡੀਆ ਰਿਪੋਰਟਾਂ ਅਨੁਸਾਰ ਇਹ ਦੰਗੇ ਮੁਸਲਿਮ ਅਤੇ ਬੋਧੀਆਂ ਵਿਚਕਾਰ ਹੋਏ ਹਨ|
ਇਸ ਦੌਰਾਨ ਸ੍ਰੀਲੰਕਾ ਵਿਚ ਅੱਜ ਤੋਂ ਟ੍ਰਾਈ ਸੀਰੀਜ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦਾ ਪਹਿਲਾ ਮੈਚ ਭਾਰਤ ਤੇ ਸ੍ਰੀਲੰਕਾ ਦਰਮਿਆਨ ਸ਼ਾਮ 7 ਵਜੇ ਖੇਡਿਆ ਜਾਣਾ ਹੈ| ਇਸ ਦੌਰਾਨ ਪਹਿਲਾਂ ਖਬਰਾਂ ਆਈਆਂ ਸਨ ਕਿ ਇਸ ਐਮਰਜੈਂਸੀ ਦਾ ਟ੍ਰਾਈ ਸੀਰੀਜ ਉਤੇ ਅਸਰ ਹੋ ਸਕਦਾ ਹੈ, ਪਰ ਬਾਅਦ ਵਿਚ ਇਸ ਗੱਲ ਨੂੰ ਸਪਸਟ ਕੀਤਾ ਗਿਆ ਕਿ ਇਸ ਐਮਰਜੈਂਸੀ ਦਾ ਟ੍ਰਾਈ ਸੀਰੀਜ ਉਤੇ ਕੋਈ ਅਸਰ ਨਹੀਂ ਹੋਵੇਗਾ|

Advertisement

LEAVE A REPLY

Please enter your comment!
Please enter your name here