ਵਿਰਾਟ ਕੋਹਲੀ ਤੋਂ ਬਾਅਦ ਸਭ ਤੋਂ ਮਹਿੰਗੀ ਖਿਡਾਰੀ ਬਣੀ ਪੀ.ਵੀ ਸਿੰਧੂ

715
Advertisement


ਨਵੀਂ ਦਿੱਲੀ, 2 ਸਤੰਬਰ : ਰੀਓ ਓਲੰਪਿਕ ਵਿਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਬੈਡਮਿੰਟਨ ਖਿਡਾਰੀ ਪੀ.ਵੀ ਸਿੰਧੂ ਦੇ ਸਿਤਾਰੇ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ ਤੇ ਹਨ| ਜਾਣਕਾਰੀ ਹੈ ਕਿ ਪੀ.ਵੀ ਸਿੰਧੂ ਕ੍ਰਿਕਟਰ ਵਿਰਾਟ ਕੋਹਲੀ ਤੋਂ ਬਾਅਦ ਸਭ ਤੋਂ ਮਹਿੰਗੀ ਖਿਡਾਰੀ ਹੈ ਅਤੇ ਇਸ਼ਤਿਹਾਰ ਜਗਤ ਵਿਚ ਉਸ ਦੀ ਹੁਣ ਪੂਰੀ ਸਰਦਾਰੀ ਹੈ|
ਰਿਪੋਰਟਾਂ ਅਨੁਸਾਰ ਖੇਡ ਕੰਪਨੀ ਬੇਸਲਾਈਨ ਨੇ ਉਸ ਨਾਲ ਤਿੰਨ ਸਾਲਾਂ ਦਾ ਕਰਾਰ ਕੀਤਾ ਹੈ, ਜਿਸ ਲਈ ਕੰਪਨੀ ਉਸ ਨੂੰ 50 ਕਰੋੜ ਰੁਪਏ ਦੇਵੇਗੀ| ਇਹੀ ਨਹੀਂ ਪੀ.ਵੀ ਸਿੰਧੂ ਨੂੰ ਸੈਂਟਰਲ ਰਿਜਰਲ ਪੁਲਿਸ ਫੋਰਸ ਦੀ ਅੰਬੈਸਟਰ ਵੀ ਬਣਾਇਆ ਗਿਆ ਹੈ|
ਹਾਲ ਹੀ ਵਿਚ ਵਿਦੇਸ਼ਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਪਰਤੀ ਪੀ.ਵੀ ਸਿੰਧੂ ਨੂੰ ਕਰੋੜਾਂ ਰੁਪਏ ਦੇ ਕੇ ਸਨਮਾਨਿਆ ਗਿਆ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਰਤੀ ਖੇਡ ਜਗਤ ਦਾ ਇਕ ਚਮਕਦਾ ਹੋਇਆ ਸਿਤਾਰਾ ਬਣੇਗੀ|

Advertisement

LEAVE A REPLY

Please enter your comment!
Please enter your name here