ਲੁਧਿਆਣਾ ਦੇ ਹੋਟਲ ਰੈਡੀਸਨ ਬਲੂ ‘ਚ ਪੁਲਿਸ ਛਾਪਾ

1149
Advertisement
ਲੁਧਿਆਣਾ, 31 ਅਗਸਤ  ਸ਼ਹਿਰ ਦੇ ਸਥਾਨਕ 5 ਸਿਤਾਰਾ ਹੋਟਲ ਰੈਡੀਸਨ ਬਲੂ ‘ਚ ਲੰਘੀ ਰਾਤ ਪੁਲਿਸ ਨੇ ਛਾਪੇਮਾਰੀ ਕਰ ਜੂਆ ਖੇਡ ਰਹੇ 32 ਵਿਅਕਤੀਆਂ ਨੂੰ 33 ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੂੰ ਪਿਛਲੇ ਕਈ ਦਿਨਾਂ ਤੋਂ ਇਸ ਹੋਟਲ ਵਿਚ ਵੱਡੇ ਪੱਧਰ ‘ਤੇ ਚੱਲ ਰਹੇ ਜੂਏ ਦੇ ਅੱਡੇ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ, ਜਿੱਥੇ ਪੰਜਾਬ ਭਰ ਦੇ ਨਾਮੀ ਜੁਆਰੀਏ ਕਰੋੜਾਂ ਰੁਪਏ ਹਾਰ-ਜਿੱਤ ਕਰ ਰਹੇ ਸਨ। ਇਸ ਸਚੂਨਾ ਦੇ ਅਧਾਰ ‘ਤੇ ਸ਼੍ਰੀ ਢੋਕੇ ਨੇ ਦੇਰ ਰਾਤ ਏ. ਡੀ. ਸੀ. ਪੀ. ਲਾਂਬਾ ਦੀ ਅਗਵਾਈ ‘ਚ ਉਕਤ ਹੋਟਲ ਦੇ ਵੱਖ-ਵੱਖ ਕਮਰਿਆਂ ‘ਚ ਛਾਪੇਮਾਰੀ ਕਰਵਾਈ ਤਾਂ ਉਥੋਂ 40 ਦੇ ਕਰੀਬ ਪੰਜਾਬ ਭਰ ਤੋਂ ਆਏ ਨਾਮੀ ਜੁਆਰੀਏ ਜੂਆ ਖੇਡਦੇ ਪਾਏ ਗਏ। ਦੇਰ ਰਾਤ ਹੋਈ ਇਸ ਛਾਪੇਮਾਰੀ ਦੌਰਾਨ ਪੁਲਸ ਦੀ ਗ੍ਰਿਫਤ ਵਿਚ ਆਏ 23 ਵੱਡੇ ਘਰਾਣਿਆਂ ਦੇ ਮੈਂਬਰਾਂ ਨੂੰ ਛੁਡਾਉਣ ਲਈ ਸਿਫਾਰਿਸ਼ਾਂ ਦਾ ਦੌਰ ਚੱਲਦਾ ਰਿਹਾ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੂੰ ਉਕਤ ਹੋਟਲ ਦੇ ਕਰਮਿਆਂ ‘ਚੋਂ ਜੂਆ ਖੇਡ ਰਹੇ ਜੁਆਰੀਆਂ ਤੋਂ ਲੱਖਾਂ ਰੁਪਏ ਦੀ ਰਕਮ ਨਕਦ ਬਰਾਮਦ ਹੋਈ ਹੈ।
Advertisement

LEAVE A REPLY

Please enter your comment!
Please enter your name here