ਅੰਮਿ੍ਤਸਰ-ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਤਕਰੀਬਨ ਇਕ ਸਾਲ ਡੇਰੇ ਲਾਏ ਰੱਖੇ। ਲੰਮਾ ਸਮਾਂ ਚੱਲੇ ਸੰਘਰਸ਼ ਤੋਂ ਬਾਅਦ ਆਖਰ ਮੋਦੀ ਨੂੰ ਝੁਕਣਾ ਪਿਆ ਅਤੇ ਉਸਨੂੰ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਪਏ। ਇਹ ਅੰਦੋਲਨ ਪੰਜਾਬ ਤੋਂ ਚੱਲਿਆ ਸੀ ਜਿਸ ਲਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਤਾਂ ਉਹ ਪੰਜਾਬ ਦੇ ਲੋਕ ਹੀ ਹਨ। ਇਸ ਗੱਲ ਦਾ ਪ੍ਰਗਟਾਵਾ ਹਲਕਾ ਰਾਜਾ ਸਾਂਸੀ ਦੇ ਸਾਬਕਾ ਵਿਧਾਇਕ ਸ੍ਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦੀ ਯੋਗ ਅਗਵਾਈ ਵਿੱਚ ਸਰਪੰਚ ਕੁਲਦੀਪ ਸਿੰਘ ਛੀਨਾ ਵਿਚਲਾ ਕਿਲਾ ਵਿਖੇ ਕਰਵਾਈ ਗਈ ਰੈਲੀ ਸਮੇਂ ਹਲਕਾ ਲੋਕ ਸਭਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਔਜਲਾ ਨੇ ਕੀਤਾ। ਉਹਨਾਂ ਕਿਹਾ ਕਿ ਸ੍ਰੀ ਸੁਖਬਿੰਦਰ ਸਿੰਘ ਜੀ ਸੁੱਖ ਸਰਕਾਰੀਆ ਇੱਕ ਲੋਹ ਪੁਰਸ਼ ਹਨ, ਜਿਨਾਂ ਨੂੰ ਹਲਕਾ ਰਾਜਾ ਸਾਂਸੀ ਦੇ ਲੋਕ ਬਹੁਤ ਪਿਆਰ ਕਰਦੇ ਹਨ। ਉਹਨਾਂ ਕਿਹਾ ਕਿ ਸਿਹਤ ਦੇ ਨਾ ਠੀਕ ਹੋਣ ਕਾਰਨ ਵੀ ਉਹ ਤੁਹਾਡੇ ਪਿਆਰ ਖਾਤਰ ਇਸ ਰੈਲੀ ਵਿੱਚ ਹਾਜ਼ਰ ਹੋਏ ਹਨ। ਹਲਕਾ ਰਾਜਾ ਸਾਂਸੀ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹਨਾਂ ਹਮੇਸ਼ਾ ਹੀ ਕਾਂਗਰਸ ਦਾ ਸਾਥ ਦਿੱਤਾ ਹੈ। ਇਸ ਸਮੇਂ ਸ੍ਰੀ ਸਰਕਾਰੀਆ ਨੇ ਬੋਲਦਿਆਂ ਕਿਹਾ ਕਿ ਭਾਵੇਂ ਡਾਕਟਰ ਨੇ ਮੈਨੂੰ ਹੋਰ ਚਾਰ ਪੰਜ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਪਰ ਮੈਂ ਤੁਹਾਡੇ ਪਿਆਰ ਸਦਕਾ ਰਹਿ ਨਹੀਂ ਸਕਿਆ ਤੇ ਇੱਥੇ ਆਇਆ ਹਾਂ ਅਤੇ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸ੍ਰੀ ਗੁਰਜੀਤ ਔਜਲਾ ਜੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਲਰਾਜ ਸਿੰਘ ਸਰਕਾਰੀਆ ਕੁਲਦੀਪ ਸਿੰਘ ਛੀਨਾ ਸਰਪੰਚ ਵਿਚਲਾ ਕਿਲਾ ਲਖਵਿੰਦਰ ਸਿੰਘ ਝੰਝੋਟੀ, ਸੁਖਬੀਰ ਸਿੰਘ ਸੁੱਖ ਧਾਲੀਵਾਲ, ਸਰਪੰਚ ਕੁਲਦੀਪ ਸਿੰਘ ਕੁਕੜਾਂ ਵਾਲਾਂ, ਸਰਪੰਚ ਸਤਿੰਦਰ ਸਿੰਘ ਵਰਨਾਲੀ, ਸਰਪੰਚ ਮੰਗਲ ਸਿੰਘ ਸੈਦੂਪੁਰਾ, ਸਰਪੰਚ ਲਵਜੀਤ ਸਿੰਘ ਲਦੇਹ, ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਬੱਡੋ, ਸਰਪੰਚ ਹਰ ਕਵਲਪ੍ਰੀਤ ਸਿੰਘ ਹੈਪੀ ਅਦਲੀ ਵਾਲਾ, ਰਾਜਪਾਲ ਸਿੰਘ ਈਸਾਪੁਰ ਅਤੇ ਰਣਜੀਤ ਪਾਲ ਸਿੰਘ ਛੀਨਾ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ
Lucknow : ਤਿੰਨ ਮੰਜ਼ਿਲਾ ਕੰਪਲੈਕਸ ਢਹਿ-ਢੇਰੀ ; 8 ਦੀ ਮੌਤ, 22 ਜ਼ਖਮੀ- ਰਾਹਤ ਕਾਰਜ ਜਾਰੀ
Lucknow : ਤਿੰਨ ਮੰਜ਼ਿਲਾ ਕੰਪਲੈਕਸ ਢਹਿ-ਢੇਰੀ ; 8 ਦੀ ਮੌਤ, 22 ਜ਼ਖਮੀ- ਰਾਹਤ ਕਾਰਜ ਜਾਰੀ ਲਖਨਊ,8ਸਤੰਬਰ (ਵਿਸ਼ਵ ਵਾਰਤਾ) Lucknow: ਟਰਾਂਸਪੋਰਟ...