ਮੁੱਖ ਮੰਤਰੀ ਭਗਵੰਤ ਮਾਨ ਦਾ ਮਾਲਵਾ ਦੌਰਾ : 5 ਬਾਰ ਪਾਰਸ਼ਦ ਰਹੇ ਪੱਪੀ ਲਈ ਕਰਨਗੇ ਲੋਕ ਸਭਾ ਸੀਟ ਵਾਸਤੇ ਪ੍ਰਚਾਰ
ਚੰਡੀਗੜ੍ਹ / ਲੁਧਿਆਣਾ,28ਅਪ੍ਰੈਲ(ਵਿਸ਼ਵ ਵਾਰਤਾ)- : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਾਲਵੇ ਦੇ ਲੋਕਸਭਾ ਹਲਕੇ ਲੁਧਿਆਣਾ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਪ੍ਰਚਾਰ ਕਰਨਗੇ। ਮੁੱਖ ਮੰਤਰੀ ਸ਼ਾਮ 5 ਵਜੇ ਦੇ ਕਰੀਬ ਸ਼ਹਿਰ ਪਹੁੰਚਣਗੇ। ਉਨ੍ਹਾਂ ਦਾ ਰੋਡ ਸ਼ੋਅ ਹੈਬੋਵਾਲ ਦੇ ਗੁਰਦੁਆਰਾ ਭੂਰੀ ਸਾਹਿਬ ਤੋਂ ਸ਼ੁਰੂ ਹੋਕੇ ਰੋਡ ਸ਼ੋਅ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈਬੋਵਾਲ ਕਲਾਂ ਵਿਖੇ ਸਮਾਪਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਸ਼ੋਕ ਪਰਾਸ਼ਰ ਪੱਪੀ ਲਗਾਤਾਰ ਦਿਹਾਤੀ ਖੇਤਰਾਂ ਵਿੱਚ ਚੋਣ ਪ੍ਰਚਾਰ ਕਰਦੇ ਰਹੇ ਹਨ। ਪਰਾਸ਼ਰ ਹਲਕਾ ਕੇਂਦਰੀ ਤੋਂ ਮੌਜੂਦਾ ਵਿਧਾਇਕ ਵੀ ਹਨ।