Advertisement
ਕੋਲੰਬੋ, 31 ਅਗਸਤ : ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਮਹਿੰਦਰ ਸਿੰਘ ਧੋਨੀ ਅੱਜ ਆਪਣਾ 300ਵਾਂ ਵਨਡੇ ਮੈਚ ਖੇਡ ਰਿਹਾ ਹੈ| ਆਈ.ਸੀ.ਸੀ ਦੇ ਹਰ ਫਾਰਮੈਟ ਵਿਚ ਟੀਮ ਇੰਡੀਆ ਨੂੰ ਜਿੱਤ ਦਿਵਾਉਣ ਵਾਲੇ 36 ਸਾਲਾ ਮਹਿੰਦਰ ਸਿੰਘ ਧੋਨੀ ਨੇ ਆਪਣੇ ਵਨਡੇ ਕੈਰੀਅਰ ਦੀ ਸ਼ੁਰੂਆਤ 23 ਦਸੰਬਰ 2004 ਤੋਂ ਕੀਤੀ ਸੀ| ਮਹਿੰਦਰ ਸਿੰਘ ਧੋਨੀ ਵਨਡੇ ਵਿਚ 10 ਸੈਂਕੜੇ ਤੇ 65 ਅਰਧ ਸੈਂਕੜੇ ਬਣਾ ਚੁੱਕੇ ਹਨ|
ਮਹਿੰਦਰ ਸਿੰਘ ਧੋਨੀ ਨੇ ਆਪਣੀ ਕਪਤਾਨੀ ਹੇਠ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ| ਉਸ ਤੋਂ ਬਾਅਦ ਆਈ.ਸੀ.ਸੀ ਚੈਂਪੀਅਨ ਟਰਾਫੀ ਵੀ ਜਿਤਵਾਈ| ਧੋਨੀ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਚੁੱਕੇ ਹਨ ਅਤੇ ਉਨ੍ਹਾਂ ਵਨਡੇ ਟੀਮ ਦੀ ਕਪਤਾਨੀ ਵੀ ਵਿਰਾਟ ਕੋਹਲੀ ਦੇ ਹੱਥਾਂ ਵਿਚ ਦੇ ਦਿੱਤੀ ਹੈ ਅਤੇ ਹੁਣ ਉਹ ਬਤੌਰ ਬੱਲੇਬਾਜ਼ ਤੇ ਵਿਕਟ ਕਿਪਰ ਵਜੋਂ ਭਾਰਤੀ ਟੀਮ ਲਈ ਵਡਮੁੱਲਾ ਯੋਗਪਾਨ ਪਾ ਰਿਹਾ ਹੈ| ਉਮੀਦ ਹੈ ਕਿ ਮਹਿੰਦਰ ਸਿੰਘ ਧੋਨੀ ਦਾ ਇਹ ਲਾਜਵਾਬ ਪ੍ਰਦਰਸ਼ਨ ਅਗਲੇ ਵਿਸ਼ਵ ਕੱਪ ਤੱਕ ਜਾਰੀ ਰਹੇਗਾ|
Advertisement