ਮਹਿਲਾ ਸੰਸਦ ਮੈਂਬਰ ਨਾਲ ਕੁੱਟਮਾਰ ਦੇ ਮਾਮਲੇ ਨਾਲ ਜੁੜੀ ਵੱਡੀ ਖ਼ਬਰ
ਦਿੱਲੀ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੇ PA ਨੂੰ ਲਿਆ ਹਿਰਾਸਤ ’ਚ
ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ)- ਦਿੱਲੀ ਪੁਲਿਸ ਨੇ ਸੀਐੱਮ ਹਾਊਸ ‘ਚ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਦੋਸ਼ੀ ਪੀਏ ਵਿਭਵ ਕੁਮਾਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਹ ਕਾਰਵਾਈ ‘ਆਪ’ ਸੰਸਦ ਮੈਂਬਰ ਮਾਲੀਵਾਲ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੋਈ ਹੈ। ਮੈਡੀਕਲ ਰਿਪੋਰਟ ਦੇ ਨਾਲ-ਨਾਲ ਦੋ ਤਸਵੀਰਾਂ ‘ਚ ਸਵਾਤੀ ਦੀ ਅੱਖ ਅਤੇ ਲੱਤ ‘ਤੇ ਸੱਟ ਦੇ ਨਿਸ਼ਾਨ ਹਨ। ਦਿੱਲੀ ਪੁਲਿਸ ਨੇ 16 ਮਈ ਨੂੰ ਰਾਤ 11 ਵਜੇ ਸਵਾਤੀ ਦਾ ਏਮਜ਼ ਤੋਂ ਮੈਡੀਕਲ ਕਰਵਾਇਆ ਸੀ।