ਕੇਪਟਾਊਨ, 6 ਜਨਵਰੀ – ਕੇਪਟਾਊਨ ਟੈਸਟ ਵਿਚ ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਹਾਲਤ ਖਸਤਾ ਹੋ ਗਈ ਹੈ| ਕੇਵਲ 64 ਦੌੜਾਂ ਬਣਾ ਕੇ ਉਸ ਦੇ 4 ਖਿਡਾਰੀ ਆਊਟ ਹੋ ਚੁੱਕੇ ਹਨ| ਕੱਲ੍ਹ ਟੀਮ ਇੰਡੀਆ ਨੇ 27 ਦੌੜਾਂ ਉਤੇ ਆਪਣੇ 3 ਖਿਡਾਰੀ ਗਵਾ ਦਿੱਤੇ ਸਨ ਅਤੇ ਰੋਹਿਤ ਸ਼ਰਮਾ ਦੇ ਰੂਪ ਵਿਚ ਟੀਮ ਇੰਡੀਆ ਨੂੰ ਚੌਥਾ ਝਟਕਾ ਲੱਗਾ| ਰੋਹਿਤ ਨੂੰ ਰਬਾਡਾ ਨੇ ਐਲ.ਬੀ.ਡਬਲਿਊ ਆਊਟ ਕੀਤਾ|
ਖਬਰ ਲਿਖੇ ਜਾਣ ਤੱਕ ਪੁਜਾਰਾ 20 ਅਤੇ ਆਰ ਅਸ਼ਵਿਨ 6 ਦੌੜਾਂ ਬਣਾ ਕੇ ਕ੍ਰੀਜ ਉਤੇ ਸਨ| ਭਾਰਤ ਹਾਲੇ ਵੀ ਦੱਖਣੀ ਅਫਰੀਕਾ ਤੋਂ 222 ਦੌੜਾਂ ਪਿੱਛੇ ਹੈ|
Cricket news: ਸਾਬਕਾ ਬੱਲੇਬਾਜ਼ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
Cricket news: ਸਾਬਕਾ ਬੱਲੇਬਾਜ਼ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਜਾਣੋ ਕੀ ਹੈ ਇਲਜ਼ਾਮ? ਨਵੀ ਦਿੱਲੀ, 21 ਦਸੰਬਰ: ਭਾਰਤੀ ਟੀਮ ਦੇ...