ਭਾਰਤ ਜੋੜੋ ਨਿਆਏ ਯਾਤਰਾ ਦਾ ਅੱਜ ਹੈ ਤੀਜਾ ਦਿਨ
ਚੰਡੀਗੜ੍ਹ,16ਜਨਵਰੀ(ਵਿਸ਼ਵ ਵਾਰਤਾ)- ਭਾਰਤ ਜੋੜੋ ਯਾਤਰਾ ਦੇ ਤੀਜੇ ਦਿਨ (16 ਜਨਵਰੀ) ਰਾਹੁਲ ਗਾਂਧੀ ਨੇ ਕੋਹਿਮਾ (ਨਾਗਾਲੈਂਡ) ਦੇ ਪਿੰਡ ਵਿਸ਼ਵੇਮਾ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਵੱਡੀ ਗਿਣਤੀ ਵਿੱਚ ਸਥਾਨਕ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਹਨ। ਕੋਹਿਮਾ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਛੋਟਾ ਸੂਬਾ ਹੋ, ਤੁਹਾਨੂੰ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਹੈ। ਅੱਜ ਰਾਹੁਲ ਕੋਹਿਮਾ ‘ਚ ਦੂਜੇ ਵਿਸ਼ਵ ਯੁੱਧ ਦੇ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇੱਥੇ ਹਾਈ ਸਕੂਲ ਜੰਕਸ਼ਨ ਵਿਖੇ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਰਾਹੁਲ ਨਾਗਾਲੈਂਡ ਦੇ ਪੰਜ ਜ਼ਿਲ੍ਹਿਆਂ – ਕੋਹਿਮਾ, ਤਸੇਮਿਨਿਊ, ਵੋਖਾ, ਜੁਨਹੇਬੋਟੋ ਅਤੇ ਮੋਕੋਕਚੁੰਗ ਤੋਂ ਲੰਘਣਗੇ ਅਤੇ ਰੈਲੀਆਂ ਕਰਨਗੇ।