ਬੰਗਲਾਦੇਸ਼ ਦੇ ਕਪਤਾਨ ਨੂੰ ਮਹਿੰਗੀ ਪੈ ਗਈ ਸ੍ਰੀਲੰਕਾ ਖਿਲਾਫ ਡਰਾਮੇਬਾਜ਼ੀ

169
Advertisement


ਕੋਲੰਬੋ, 17 ਮਾਰਚ – ਬੰਗਲਾਦੇਸ਼ ਦੇ ਕਪਤਾਨ ਸਾਕਿਬ ਅਲ ਹਸਨ ਨੂੰ ਬੀਤੀ ਰਾਤ ਸ੍ਰੀਲੰਕਾ ਖਿਲਾਫ ਖੇਡੇ ਗਏ ਟੀ-20 ਮੈਚ ਦੇ ਇੱਕ ਅਹਿਮ ਮੁਕਾਬਲੇ ਦੇ ਆਖਰੀ ਓਵਰ ਵਿਚ ਕੀਤੀ ਗਈ ਡਰਾਮੇਬਾਜੀ ਮਹਿੰਗੀ ਪੈ ਗਈ ਹੈ| ਆਈ.ਸੀ.ਸੀ ਨੇ ਉਸ ਦੀ 25 ਫੀਸਦੀ ਮੈਚ ਫੀਸ ਕੱਟ ਲਈ ਹੈ| ਇਸ ਤੋਂ ਇਲਾਵਾ ਉਸ ਦੇ ਇਸ ਡਰਾਮੇ ਦੀ ਕ੍ਰਿਕਟ ਪ੍ਰੇਮੀਆਂ ਵੱਲੋਂ ਜਮ ਕੇ ਆਲੋਚਨਾ ਵੀ ਕੀਤੀ ਜਾ ਰਹੀ ਹੈ|
ਦਰਅਸਲ ਆਖਰੀ ਓਵਰ ਵਿਚ ਬੰਗਲਾਦੇਸ਼ ਨੂੰ ਜਿੱਤਣ ਲਈ 12 ਦੌੜਾਂ ਦੀ ਲੋੜ ਸੀ ਅਤੇ ਆਖਰੀ ਓਵਰ ਦੀਆਂ ਦੋ ਬਾਲਾਂ ਹੋਣ ਤੋਂ ਬਾਅਦ ਅਚਾਨਕ ਉਸ ਨੇ ਆਪਣੇ ਦੋਨਾਂ ਖਿਡਾਰੀਆਂ ਨੂੰ ਵਾਪਸ ਬੁਲਾਉਣ ਦਾ ਇਸ਼ਾਰਾ ਕੀਤਾ| ਇਹੀ ਨਹੀਂ ਬੰਗਲਾਦੇਸ਼ੀ ਅਤੇ ਸ੍ਰੀਲੰਕਾਈ ਕ੍ਰਿਕਟਰਾਂ ਦਰਮਿਆਨ ਗਰਮਾ ਗਰਮੀ ਵੀ ਹੋਈ|

Advertisement

LEAVE A REPLY

Please enter your comment!
Please enter your name here