ਬੁਢਲਾਡਾ 2 ਮਈ (ਵਿਸ਼ਵ ਵਾਰਤਾ )-ਕਰੋਨਾ ਵਾਇਰਸ ਦੇ ਇਤਿਆਤ ਵਜੋਂ ਲਾਏ ਗਏ ਕਰਫਿਊ ਦੌਰਾਨ ਸ਼ਹਿਰ ਦੇ ਇੱਕ ਹੋਟਲ ਵਿੱਚ ਵਿਆਹ ਦੀ ਪਾਰਟੀ ਕਰ ਰਹੇ 20 ਤੋਂ 25 ਵਿਅਕਤੀਆਂ ਨੂੰ ਪੁਲਿਸ ਵੱਲੋਂ ਧਾਰਾ 188 ਅਧੀਨ ਮੁਕੱਦਮਾ ਦਰਜ ਕਰਕੇ ਗਿ੍ਰਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ. ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਹਿਰ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ ਦੇ ਮੈਬਰ ਵੱਲੋਂ ਆਪਣੇ ਰਿਸ਼ਤੇਦਾਰ ਦੀ ਵਿਆਹ ਪਾਰਟੀ ਲਈ ਇੱਕ ਹੋਟਲ ਵਿੱਚ ਇੱਕਠ ਕੀਤਾ ਹੋਇਆ ਸੀ ਪਰ ਕਰਫਿਊ ਅਤੇ ਮਹਾਮਾਰੀ ਦੇ ਇਤਿਆਤ ਵਜੋਂ ਘਰਾਂ *ਚ ਲੋਕ ਬੰਦ ਸਨ ਪਰ ਹੋਟਲ ਵਿੱਚ ਜ਼ਸ਼ਨ ਮਨਾਇਆ ਜਾ ਰਿਹਾ ਸੀ ਜਦੋਂ ਇਸ ਪ੍ਰੋਗਰਾਮ ਦੀ ਵਾਇਰਲ ਹੋਈ ਵੀਡੀਓ ਪੁਲਿਸ ਤੱਕ ਪੁੱਜੀ ਤਾਂ ਪੁਲਿਸ ਨੇ ਮੌਕੇ ਤੇ ਨਾਕਾਬੰਦੀ ਕਰਦਿਆਂ ਪਾਰਟੀ ਵਿੱਚ ਸ਼ਾਮਿਲ 20 ਤੋਂ 25 ਲੋਕਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਅਤੇ ਉਨ੍ਹਾਂ ਖਿਲਾਫ ਜਿਲ੍ਹਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਧਾਰਾ 188 ਅਧੀਨ ਮਾਮਲਾ ਦਰਜ ਕਰਕੇ ਐਸ ਐਚ ਓ ਸਿਟੀ ਇੰਸਪੈਕਟਰ ਗੁਰਦੀਪ ਸਿੰਘ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਨ੍ਹਾਂ ਕੋਲ ਜ਼ਸ਼ਨ ਮਨਾਉਣ ਦਾ ਕੀ ਅਧਿਕਾਰ ਸੀ ਜਦੋਂ ਕਿ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਅਤੇ ਹੋਰ ਪਾਬੰਦੀਆਂ ਲਾਗੂ ਕੀਤੀਆਂ ਹੋਇਆ ਹਨ ਦੇ ਬਾਵਜੂਦ ਵਿਆਹ ਦੀ ਪਾਰਟੀ ਦਾ ਜਸ਼ਨ ਕਈ ਸਵਾਲ ਖੜ੍ਹਾ ਕਰਦਾ ਹੈ. ਸ਼ਹਿਰ ਦੇ ਇੱਕ ਸਮਾਜ ਸੇਵੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਦੇ ਕੁੱਝ ਮੈਬਰ ਜ਼ੋ ਆਪਣੇ ਆਪ ਚੋ ਬਾਹਰ ਹਨ ਅਤੇ ਸੰਸਥਾ ਦੀ ਆੜ ਹੇਠ ਆਪਹੁਦਰੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੇ ਹਨ ਜ਼ੋ ਸਮਾਜਿਕ ਤਾਨੇਬਾਣੇ ਦੇ ਖਿਲਾਫ ਹੈ.
Punjab farmers: ਕਿਸਾਨਾਂ ਦਾ ਰੋਹ ਜਾਂ ਸੁਪਰੀਮ ਕੋਰਟ ਦਾ ਹੁਕਮ? ਸਰਕਾਰ ਲਈ ਬਣੇ ਵੱਡੀ ਚੁਣੌਤੀ
Punjab farmers: ਕਿਸਾਨਾਂ ਦਾ ਰੋਹ ਜਾਂ ਸੁਪਰੀਮ ਕੋਰਟ ਦਾ ਹੁਕਮ? ਸਰਕਾਰ ਲਈ ਬਣੇ ਵੱਡੀ ਚੁਣੌਤੀ ਕੀ ਡੱਲੇਵਾਲ ਦਾ ਮਰਨ ਵਰਤ...