ਪਾਪੂਆ ਨਿਊ ਗਿਨੀ ‘ਚ ਜ਼ਮੀਨ ਖਿਸਕਣ ਕਾਰਨ ਲਗਭਗ 100 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਸਿਡਨੀ, 24 ਮਈ (IANS,ਵਿਸ਼ਵ ਵਾਰਤਾ)-ਪਾਪੂਆ ਨਿਊ ਗਿਨੀ ‘ਚ ਇਕ ਦੂਰ-ਦੁਰਾਡੇ ਪਿੰਡ ‘ਚ ਜ਼ਮੀਨ ਖਿਸਕਣ ਕਾਰਨ ਕਰੀਬ 100 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਇੱਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਇਹ ਘਟਨਾ ਪੋਰਟ ਮੋਰੇਸਬੀ ਤੋਂ 600 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਐਂਗਾ ਸੂਬੇ ਦੇ ਕਾਓਕਲਮ ਪਿੰਡ ਵਿਚ ਸਥਾਨਕ ਸਮੇਂ ਅਨੁਸਾਰ ਤੜਕੇ 3:00 ਵਜੇ ਵਾਪਰੀ। ਬਚਾਅ ਟੀਮ ਮੌਕੇ ‘ਤੇ ਪਹੁੰਚੀ ਹੈ। ਬਚਾਅ ਕਾਰਜ ਜਾਰੀ ਹੈ। ਪੋਰਗੇਰਾ ਵੂਮੈਨ ਇਨ ਬਿਜ਼ਨਸ ਐਸੋਸੀਏਸ਼ਨ ਦੀ ਪ੍ਰਧਾਨ ਐਲਿਜ਼ਾਬੈਥ ਲਾਰੂਮਾ ਨੇ ਕਿਹਾ ਇਹ ਉਦੋਂ ਵਾਪਰਿਆ ਜਦੋਂ ਲੋਕ ਅਜੇ ਵੀ ਤੜਕੇ ਸੁੱਤੇ ਹੋਏ ਸਨ, ਅਤੇ ਪੂਰਾ ਪਿੰਡ ਹੇਠਾਂ ਚਲਾ ਗਿਆ ਸੀ। ਜਿਸ ਤੋਂ ਅਨੁਮਾਨ ਲਗਾ ਸਕਦੇ ਹਾਂ, ਇਹ ਲਗਭਗ 100 ਤੋਂ ਵੱਧ ਲੋਕ ਹਨ ਜੋ ਜ਼ਮੀਨ ਦੇ ਹੇਠਾਂ ਦੱਬੇ ਹੋਏ ਹਨ। ਇਸ ਤੋਂ ਇਲਾਵਾ ਢਿੱਗਾਂ ਡਿੱਗਣ ਕਾਰਨ ਕਾਓਕਲਾਮ ਪਿੰਡ ਤੋਂ ਸ਼ਹਿਰ ਨੂੰ ਜਾਣ ਵਾਲੀ ਸੜਕ ਵੀ ਜਾਮ ਹੋ ਗਈ ਹੈ। ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ।