ਟੀਮ ਇੰਡੀਆ ਦੇ ਇਨ੍ਹਾਂ 3 ਖਿਡਾਰੀਆਂ ਦਾ ਡਰ ਸਤਾਉਣ ਲੱਗਾ ਆਸਟ੍ਰੇਲੀਆ ਨੂੰ

597
Advertisement


ਨਵੀਂ ਦਿੱਲੀ, 9 ਸਤੰਬਰ : ਭਾਰਤ ਖਿਲਾਫ ਪੰਜ ਵਨਡੇ ਮੈਚਾਂ ਦੀ ਲੜੀ ਸ਼ੁਰੂ ਹੋਣ ਨੂੰ ਹਾਲੇ ਹਫਤਾ ਬਾਕੀ ਹੈ, ਪਰ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਭਾਰਤ ਦੇ ਤਿੰਨ ਖਿਡਾਰੀਆਂ ਦਾ ਡਰ ਸਤਾਉਣ ਲੱਗ ਪਿਆ ਹੈ| ਇਹ ਤਿੰਨ ਖਿਡਾਰੀ ਹਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਸ਼ਿਖਰ ਧਵਨ| ਆਸਟ੍ਰੇਲੀਆਈ ਕਪਤਾਨ ਸਟੀਵ ਸਮਿੱਥ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਮੁਸੀਬਤ ਟੀਮ ਇੰਡੀਆ ਦਾ ਕਪਤਾਨ ਵਿਰਾਟ ਕੋਹਲੀ ਹੈ ਕਿਉਂਕਿ ਜਦੋਂ ਵੀ ਇਹ ਇਸ ਖਿਡਾਰੀ ਦਾ ਬੱਲਾ ਚੱਲਦਾ ਹੈ ਤਾਂ ਵਿਰੋਧੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੁੰਦਾ|
ਵਿਰਾਟ ਕੋਹਲੀ ਨੇ ਹਾਲੀਆ ਸ੍ਰੀਲੰਕਾ ਦੌਰੇ ਤੇ ਵੀ ਖੂਬ ਰਨ ਬਣਾਏ ਅਤੇ ਉਸ ਦੀ ਇਹੀ ਲੈਅ ਬਰਕਰਾਰ ਰਹੀ ਤਾਂ ਜਿੱਤ ਟੀਮ ਇੰਡੀਆ ਤੋਂ ਦੂਰ ਨਹੀਂ ਹੈ|
ਆਸਟ੍ਰੇਲੀਆ ਲਈ ਦੂਸਰੀ ਸਿਰਦਰਦੀ ਰੋਹਿਤ ਸ਼ਰਮਾ ਹੈ| ਰੋਹਿਤ ਸ਼ਰਮਾ ਜਿਸ ਤਰ੍ਹਾਂ ਟੀਮ ਇੰਡੀਆ ਨੂੰ ਸ਼ੁਰੂਆਤ ਦਿੰਦਾ ਹੈ, ਉਸ ਨਾਲ ਟੀਮ ਇੰਡੀਆ ਹਮੇਸ਼ਾ ਹੀ ਜਿੱਤ ਦਰਜ ਕਰਦੀ ਹੈ| ਇਸ ਤੋਂ ਇਲਾਵਾ ਆਸਟ੍ਰੇਲੀਆਈ ਟੀਮ ਸ਼ਿਖਰ ਧਵਨ ਨੂੰ ਵੀ ਆਪਣੀ ਟੀਮ ਲਈ ਵੱਡਾ ਖਤਰਾ ਮੰਨ ਰਹੀ ਹੈ| ਸ਼ਿਖਰ ਧਵਨ ਨੇ ਚੈਂਪੀਅਨ ਟਰਾਫੀ ਵਿਚ ਜਿਥੇ ਸਭ ਤੋਂ ਵੱਧ ਦੌੜਾਂ ਬਣਾਈਆਂ, ਉਥੇ ਸ੍ਰੀਲੰਕਾ ਦੌਰੇ ਤੇ ਵੀ ਸ਼ਿਖਰ ਧਵਨ ਦਾ ਸ਼ਾਨਦਾਰ ਪ੍ਰਦਰਸ਼ਨ ਜਾ ਰਿਹਾ|
ਇਨ੍ਹਾਂ ਤਿੰਨ ਸਟਾਰ ਬੱਲੇਬਾਜ਼ਾਂ ਨੇ ਆਸਟ੍ਰੇਲੀਆਈ ਟੀਮ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ| ਲਿਹਾਜ਼ਾ ਮਹਿਮਾਨ ਟੀਮ ਨੂੰ ਇਨ੍ਹਾਂ ਬੱਲਬਾਜ਼ਾਂ ਖਿਲਾਫ ਨਵੀਂ ਰਣਨੀਤੀ ਨਾਲ ਮੈਦਾਨ ਵਿਚ ਉਤਰਨਾ ਹੋਵੇਗਾ|
ਦੱਸਣਯੋਗ ਹੈ ਕਿ ਆਸਟ੍ਰੇਲੀਆਈ ਟੀਮ ਭਾਰਤ ਦੌਰੇ ਤੇ 5 ਵਨਡੇ, 3 ਟੈਸਟ  ਤੇ 1 ਟੀ-20 ਮੈਚ ਖੇਡੇਗੀ|

Advertisement

LEAVE A REPLY

Please enter your comment!
Please enter your name here