ਜ਼ਿਲ੍ਹਾ ਐਸ ਏ ਐਸ ਨਗਰ, ਵੱਲੋਂ ਪੂਰਕ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕਰਨ ਲਈ ਦਿਲਚਸਪੀ ਦੇ ਪ੍ਰਗਟਾਵੇ ਦੀ ਮੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਾਰਚ(ਸਤੀਸ਼ ਕੁਮਾਰ ਪੱਪੀ) ਪੰਜਾਬ ਰਾਜ ਵਿੱਚ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਸਰਵੇਖਣ ਰਿਪੋਰਟ (District Survey Report) ਸਸਟੇਨੇਬਲ ਰੇਤ ਮਾਈਨਿੰਗ ਪ੍ਰਬੰਧਨ ਦਿਸ਼ਾ-ਨਿਰਦੇਸ਼, 2016 ਅਤੇ MOEF&CC ਵਲੋਂ ਜਾਰੀ ਰੇਤ ਮਾਈਨਿੰਗ ਲਈ ਲਾਗੂ ਅਤੇ ਨਿਗਰਾਨੀ ਦਿਸ਼ਾ-ਨਿਰਦੇਸ਼, 2020 ਅਤੇ ਸੁਪਰੀਮ ਕੋਰਟ, ਹਾਈਕੋਰਟ ਆਫ ਇੰਡੀਆ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਮੇਂ ਸਮੇਂ ਤੇ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਤਿਆਰ ਕਰਨ ਲਈ ਸਲਾਹਕਾਰ (Consultant) ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਕੀਤੀ ਜਾਣੀ ਹੈ। ਜਿਸ ਬਾਬਤ ਦਿਲਚਸਪੀ ਦੇ ਪ੍ਰਗਟਾਵੇ ਲਈ ਨੋਟਿਸ ਸਮੇਤ ਮੁਕੰਮਲ ਜਾਣਕਾਰੀ ਨੂੰ ਵਿਭਾਗ ਦੀ ਵੈੱਬਸਾਈਟ https://minesandgeology.punjab.gov.in/ ਤੋਂ ਹਾਸਿਲ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਜ਼ਿਲ੍ਹਾ ਮਾਇਨਿੰਗ ਅਫਸਰ ਵਲੋਂ ਦਿੱਤੀ ਗਈ।