ਗੋਲਡੀ ਦਾ ਹੱਕ ਮਾਰ ਕੇ ਖਹਿਰਾ ਸਾਹਿਬ ਆਏ ਇੱਥੇ, ਸੁਖਬੀਰ ਬਾਦਲ ਨੇ ਢੀਂਡਸਾ ਸਾਹਿਬ ਨਾਲ ਕੀਤੀ ਜਾਤਤੀ : ਮੀਤ ਹੇਅਰ
ਬਰਨਾਲਾ,3ਮਈ(ਵਿਸ਼ਵ ਵਾਰਤਾ)- : ਸੰਗਰੂਰ ਲੋਕਸਭਾ ਸੀਟ ਤੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਆੜੇ ਹੱਥੀ ਲਿਆ ਹੈ ਉਨ੍ਹਾਂ ਕਿਹਾ ਕਿ ਖਹਿਰਾ ਸਾਹਿਬ ਨੂੰ ਢੀਂਡਸਾ ਸਾਹਿਬ ਨਾਲ ਕੀਤਾ ਧੱਕਾ ਦਿੱਸ ਗਿਆ ਪਰ ਦਲਬੀਰ ਗੋਲਡੀ ਦੇ ਨਾਲ ਕੀਤਾ ਧੱਕਾ ਨਹੀਂ ਦਿੱਸਿਆ , ਮੀਤ ਹੇਅਰ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੇ ਢੀਂਡਸਾ ਸਾਹਿਬ ਨਾਲ ਜਾਤਤੀ ਕੀਤੀ ਹੈ ਪਰ ਸੁਖਪਾਲ ਖਹਿਰਾ ਦਲਬੀਰ ਗੋਲਡੀ ਦਾ ਹੱਕ ਮਾਰ ਕੇ ਇੱਥੇ ਆਏ ਹਨ। ਮੀਤ ਹੇਅਰ ਨੇ ਕਿਹਾ ਕਿ ਦਲਬੀਰ ਗੋਲਡੀ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਬਹੁਤ ਲਾਹੇਵੰਦ ਹੋਵੇਗਾ। ਕਿਉਂਕਿ ਦਲਬੀਰ ਗੋਲਡੀ ਕਾਂਗਰਸ ਪਾਰਟੀ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਸਨ।
ਦੱਸ ਦਈਏ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਅੱਜ ਬਰਨਾਲਾ ਵਿਖੇ ਸ਼ੈਲਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ। ਜਿਨ੍ਹਾਂ ਨੇ ਚੋਣਾਂ ਵਿੱਚ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਕਾਰੋਬਾਰੀਆਂ ਦਾ ਪਰਿਵਾਰ ਬਣ ਕੇ ਕੰਮ ਕਰ ਰਹੀ ਹੈ। ਜਿਸ ਕਾਰਨ ਇਹ ਕਾਰੋਬਾਰੀ ਵੀ ਹੁਣ ਆਮ ਆਦਮੀ ਪਾਰਟੀ ਨਾਲ ਹਨ। ਜਿਸ ਕਾਰਨ ਸਮੂਹ ਸ਼ੈਲਰ ਐਸੋਸੀਏਸ਼ਨ ਮੈਂਬਰਾਂ ਨੇ ਨਾ ਸਿਰਫ਼ ਬਰਨਾਲਾ ਬਲਕਿ ਸਮੁੱਚੇ ਲੋਕ ਸਭਾ ਹਲਕੇ ਵਿੱਚ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਜਿਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ।