ਅੰਮ੍ਰਿਤਸਰ 19 ਮਈ (ਵਿਸ਼ਵ ਵਾਰਤਾ )— ਜਿਉਂ ਜਿਉਂ ਵੋਟਾਂ ਪੈਣ ਦੀ ਮਿਤੀ ਇਕ ਜੂਨ ਨੇੜੇ ਆ ਰਹੀ ਹੈ, ਤਾਂ ਹਰੇਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਪ੍ਰਚਾਰ ਹਿੱਤ ਆਪਣੀਆਂ ਚੋਣ ਰੈਲੀਆਂ ਕਰਕੇ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਵੱਲੋਂ ਵਾਰਡ ਨੰਬਰ 33 ਵਿਖੇ ਕੌਂਸਲਰ ਸ੍ਰੀ ਬਲਦੇਵ ਸਿੰਘ ਸੰਧੂ ਦੇ ਗ੍ਰਹਿ ਉਜਾਗਰ ਨਗਰ ਸੁਲਤਾਨ ਵਿੰਡ, ਤਰਨ ਤਾਰਨ ਰੋਡ ਗੰਡਾ ਸਿੰਘ ਕਲੋਨੀ ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿਲ ਦੀ ਅਗਵਾਈ, ਅਤੇ ਜੋੜਾ ਪਿੱਪਲ ਵਿਖੇ ਕੌਂਸਲਰ ਅਸ਼ਵਨੀ ਕੁਮਾਰ ਕਾਲੇ ਸ਼ਾਹ ਦੀ ਅਗਵਾਈ ਵਿੱਚ ਮੀਟਿੰਗਾਂ ਅਤੇ ਚੋਣ ਰੈਲੀਆਂ ਕੀਤੀਆਂ ਗਈਆਂ।
ਇਸ ਸਮੇਂ ਬੋਲਦਿਆਂ ਉਹਨਾਂ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕੀਤੇ। ਉਨਾਂ ਕਿਹਾ ਕਿ ਦੇਸ਼ ਹਿੱਤ ਵਿੱਚ ਇਸ ਵਾਰ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਬਹੁਤ ਲੋੜ ਹੈ। ਉਹਨਾਂ ਨੇ ਕਿਹਾ ਕਿ ਕਾੰਗਰਸ ਦੇਸ਼ ਦੇ ਹਿੱਤ ਵਿੱਚ ਹਮੇਸ਼ਾ ਤੋਂ ਕੰਮ ਕਰਦੀ ਆਈ ਹੈ ਅਤੇ ਪਿਛਲੇ ਕੁਛ ਸਮੇਂ ਤੋਂ ਬੀਜੇਪੀ ਨੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਿਆ ਹੈ ਅਤੇ ਜਾਨਬੂਝਕੇ ਆਪਣੇ ਆਪ ਨੂੰ ਬਿਹਤਰ ਦਿਖਾਉਣ ਲਈ ਦੂਜੀ ਪਾਰਟਿਆਂ ਨੂੰ ਨੀਂਵਾ ਵਿਖਾਇਆ ਹੈ। ਉਹਨਾਂ ਨੇ ਕਿਹਾ ਕਿ ਬੀਜੇਪੀ ਅੰਗਰੇਜਾਂ ਦੇ ਹੀ ਸਿਧਾੰਤ ਤੇ ਚਲ ਰਹੀ ਹੈ ਅਤੇ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡਾ ਰਹੀ ਹੈ ਅਤੇ ਲੜਾ ਰਹੀ ਹੈ ਜਦਕਿ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ ਅਤੇ ਇਸ ਵਾਰ ਲੋਕ ਉਹਨਾਂ ਦੇ ਝਾੰਸੇ ਤੋ ਬਾਹਰ ਆ ਰਹੇ ਹਨ ਅਤੇ ਕਾੰਗਰਸ ਦੇ ਹੱਥ ਦੇਸ਼ ਦੀ ਕਮਾਣ ਦੇਂਣਗੇ। ਇਸ ਮੌਕੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸ਼ਹਿਰੀ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਪੁਨਰ ਜੀਤ ਸਿੰਘ ਚੈਰੀ ਬੁਲਾਰੀਆ, ਦਿਲਬਾਗ ਸਿੰਘ, ਇੰਦਰਜੀਤ ਸਿੰਘ, ਸੋਨੂੰ ਮਾਹਲ, ਬਾਬਾ ਗੁਰਮੁੱਖ ਸਿੰਘ, ਸਰਪੰਚ ਲਖਬੀਰ ਸਿੰਘ, ਗੁਰਮੇਜ ਸਿੰਘ, ਬਲਰਾਜ ਦੀਪ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ, ਸ਼ੈਰੀ ਸੁਲਤਾਨ ਵਿੰਡ, ਤਰਸੇਮ ਸਿੰਘ, ਕਰਨਬੀਰ ਸਿੰਘ , ਕੌਂਸਲਰ ਦਲਬੀਰ ਸਿੰਘ ਮੱਮਣਕੇ, ਕੌਂਸਲਰ ਬਲਦੇਵ ਸਿੰਘ ਸੰਧੂ, ਕੌਂਸਲਰ ਬਲਵਿੰਦਰ ਸਿੰਘ ਨਵਾਂ ਪਿੰਡ, ਕੌਂਸਲਰ ਮੋਹਨ ਸਿੰਘ ਮਾੜੀਮੇਘਾ, ਪ੍ਰਧਾਨ ਰਾਜਬੀਰ ਸਿੰਘ ਢਿੱਲੋ, ਡਾ: ਪਲਵਿੰਦਰ ਸਿੰਘ , ਸ੍ਰੀ ਪਵਨ ਸੋਨੀ ਜੀ, ਸ੍ਰੀ ਰਾਜ ਸਾਰੰਗ, ਸ੍ਰੀ ਸਾਗਰ ਸੋਨੀ, ਸ੍ਰੀ ਕੰਸ ਰਾਜ ਤੋਂ ਇਲਾਵਾ ਹੋਰ ਵਰਕਰ ਸਾਥੀ ਮੋਜੂਦ ਸਨ।