ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ 

65
Advertisement

ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ 

 

ਚੰਡੀਗੜ੍ਹ,20ਮਈ(ਵਿਸ਼ਵ ਵਾਰਤਾ)-ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਸ਼ਾਮ ਪੰਜਾਬ ਯੂਨੀਵਰਸਿਟੀ ਦੇ ਪ੍ਰੋਗਰਾਮ ਤੋਂ ਬਾਅਦ ਸੜਕੀ ਰਸਤੇ ਨਿਊ ਚੰਡੀਗੜ੍ਹ (ਮੁਹਾਲੀ) ਦੇ ਪਿੰਡ ਸਿਸਵਾਂ ਵਿਖੇ ਜਾਣਗੇ। ਇੱਥੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਪਿੰਡ ਸਿਸਵਾਂ ‘ਚ ਸਥਿਤ ਮੋਹਿੰਦਰ ਬਾਗ ਫਾਰਮ ਹਾਊਸ ‘ਤੇ ਮਿਲਣਗੇ। ਉਪ ਰਾਸ਼ਟਰਪਤੀ ਕਰੀਬ 45 ਮਿੰਟ ਤੱਕ ਫਾਰਮ ਹਾਊਸ ‘ਤੇ ਰੁਕਣਗੇ ਅਤੇ ਸ਼ਾਮ ਕਰੀਬ 6 ਵਜੇ ਉਨ੍ਹਾਂ ਦਾ ਕਾਫਲਾ ਸਿਸਵਾਂ ਤੋਂ ਟੈਕਨੀਕਲ ਹਵਾਈ ਅੱਡੇ ਲਈ ਰਵਾਨਾ ਹੋਵੇਗਾ। ਚੰਡੀਗੜ੍ਹ ਤੋਂ ਸਿਸਵਾਂ ਜਾਣ ਵਾਲੀ ਸੜਕ ਕੁਝ ਸਮੇਂ ਲਈ ਆਮ ਲੋਕਾਂ ਲਈ ਬੰਦ ਰਹੇਗੀ। ਮੁਹਾਲੀ ਪੁਲੀਸ ਵੱਲੋਂ ਇੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।  

Advertisement