ਕਾਂਗਰਸ ਨੂੰ ਵੱਡਾ ਝਟਕਾ – ਕਾਂਗਰਸੀ ਵਿਧਾਇਕ ਡਾ.ਰਾਜ ਕੁਮਾਰ ਚੱਬੇਵਾਲ ‘ਆਪ’ ਵਿੱਚ ਹੋਣਗੇ ਸ਼ਾਮਲ
ਬੀਤੇ ਦਿਨ ਪ੍ਰਨੀਤ ਕੌਰ ਕਾਂਗਰਸ ਨੂੰ ਕਹਿ ਗਏ ਹਨ ਅਲਵਿਦਾ
ਚੰਡੀਗੜ੍ਹ,15ਮਾਰਚ(ਵਿਸ਼ਵ ਵਾਰਤਾ)- ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਵਿਧਾਇਕ ਡਾ.ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਡਾ. ਰਾਜ ਕੁਮਾਰ ਚੱਬੇਵਾਲ ਥੋੜ੍ਹੀ ਦੇਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਆਪ ਵਿੱਚ ਸ਼ਾਮਲ ਹੋਣਗੇ।
ਅਜਿਹੇ ਵਿੱਚ ਕਾਂਗਰਸ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿ ਅੱਜ ਇੱਕ ਹੋਰ ਆਗੂ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋ ਰਿਹਾ ਹੈ, ਕਿਉਂਕਿ ਬੀਤੇ ਦਿਨ ਪ੍ਰਨੀਤ ਕੌਰ ਜੋ ਕਿ ਪਟਿਆਲਾ ਤੋਂ ਕਾਂਗਰਸ ਐਮ ਪੀ ਸਨ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਜੁਆਇੰਨ ਕਰ ਲਈ ਹੈ।