ਕਪੂਰਥਲਾ ‘ਚ ਕਬੱਡੀ ਖਿਡਾਰੀ ਦਾ ਤਲਵਾਰਾਂ ਨਾਲ ਹਮਲਾ ਕਰਕੇ ਕਤਲ
ਚੰਡੀਗੜ੍ਹ,22ਸਤੰਬਰ(ਵਿਸ਼ਵ ਵਾਰਤਾ)-ਜ਼ਿਲ੍ਹਾ ਕਪੂਰਥਲਾ ਵਿੱਚ ਇੱਕ ਕਬੱਡੀ ਖਿਡਾਰੀ ਤੇ ਤਲਵਾਰਾਂ ਨਾਲ ਹਮਲਾ ਕਰਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਕਪੂਰਥਲਾ ਦੇ ਢਿਲਵਾਂ ਕਸਬੇ ਵਿੱਚ ਪੱਤੀ ਲਾਧੂਕੀ ਦੀ ਹੈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਦੀਪਾ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰਾਂ ਦੀ ਪਛਾਣ ਉਹਨਾਂ ਵੱਲੋਂ ਕਰ ਲਈ ਗਈ ਹੈ ਪਰ ਹਮਲਾਵਰਾਂ ਦੀ ਪਛਾਣ ਸਪਸ਼ਟ ਹੋ ਜਾਣ ਦੇ ਬਾਵਜੂਦ ਵੀ ਅਜੇ ਤੱਕ ਕਤਲ ਦੇ ਦੋਸ਼ੀਆਂ ਵਿੱਚੋਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅਤੇ ਹਮਲਾਵਰ ਵਿਚਾਲੇ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਦੋਹਾਂ ਨੇ ਇੱਕ ਦੂਜੇ ’ਤੇ ਕੇਸ ਕਰ ਰੱਖੇ ਸਨ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਹਾਂ ਦੇ ਖਿਲਾਫ਼ ਹੀ ਕਈ ਕੇਸ ਦਰਜ ਹਨ ਅਤੇ ਇਹ ਮਾਮਲਾ ਮੁੱਢਲੇ ਤੌਰ ’ਤ ਆਪਸੀ ਰੰਜਿਸ਼ ਦਾ ਹੈੇ। ਇਸ ਸੰਬੰਧ ਵਿੱਚ ਢਿਲਵਾਂ ਪੁਲਿਸ ਥਾਣੇ ਵਿੱਚ ਧਾਰਾ 302, 148, 149 ਆਈ.ਪੀ.ਸੀ.ਤਹਿਤ ਮੁੱਖ ਹਮਲਾਵਰ ਅਤੇ 5-6 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।