ਇੰਦੌਰ, 23 ਸਤੰਬਰ : ਟੀਮ ਇੰਡੀਆ ਭਲਕੇ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ| 5 ਵਨਡੇ ਮੈਚਾਂ ਦੀ ਲੜੀ ਵਿਚ ਪਹਿਲੇ 2 ਮੈਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਜਿਥੇ ਦੁਨੀਆ ਦੀ ਨੰਬਰ ਇਕ ਟੀਮ ਬਣ ਗਈ ਹੈ, ਉਥੇ ਤੀਸਰਾ ਮੈਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਸੀਰੀਜ਼ ਉਤੇ ਕਬਜਾ ਵੀ ਕਰ ਲਵੇਗੀ|
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਸਰਾ ਵਨਡੇ ਕੱਲ੍ਹ ਐਤਵਾਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ| ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ|
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਚੇਨੱਈ ਅਤੇ ਕੋਲਕਾਤਾ ਦਾ ਵਨਡੇ ਜਿੱਤ ਕੇ ਕੰਗਾਰੂ ਟੀਮ ਨੂੰ ਰੈਂਕਿੰਗ ਵਿਚ ਤੀਸਰੇ ਸਥਾਨ ਤੇ ਪਹੁੰਚਾ ਦਿੱਤਾ ਹੈ, ਜਦੋਂ ਕਿ ਟੀਮ ਇੰਡੀਆ ਦੂਸਰੇ ਤੋਂ ਪਹਿਲੇ ਸਥਾਨ ਤੇ ਪਹੁੰਚ ਗਈ ਹੈ| ਇਸ ਦੌਰਾਨ ਸ਼ਾਨਦਾਰ ਲੈਅ ਵਿਚ ਚੱਲ ਰਹੀ ਟੀਮ ਇੰਡੀਆ ਦੇ ਇਸ ਜੇਤੂ ਰੱਥ ਨੂੰ ਰੋਕ ਪਾਉਣਾ ਮਹਿਮਾਨ ਟੀਮ ਲਈ ਕਾਫੀ ਮੁਸ਼ਕਿਲ ਹੋ ਰਿਹਾ ਹੈ| ਹੁਣ ਦੇਖਣਾ ਹੋਵੇਗਾ ਕਿ ਆਸਟ੍ਰੇਲੀਆਈ ਟੀਮ ਇਸ ਮੈਚ ਵਿਚ ਵਾਪਸੀ ਕਰ ਪਾਉਂਦੀ ਹੈ ਜਾਂ ਨਹੀਂ|
India Vs England : ਭਾਰਤ ਦੀ ਸ਼ਾਨਦਾਰ ਜਿੱਤ ; ਪੰਜਵੇਂ ਟੀ-20 ‘ਚ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾਇਆ
India Vs England : ਭਾਰਤ ਦੀ ਸ਼ਾਨਦਾਰ ਜਿੱਤ ; ਪੰਜਵੇਂ ਟੀ-20 ‘ਚ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾਇਆ ਚੰਡੀਗੜ੍ਹ,...