ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ )- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵੱਲੋਂ ਇੰਗਲੈਂਡ ਅਤੇ ਯੂਕੇ ਦੇ ਅਪਣੇ ਪੰਜ ਰੋਜ਼ਾ ਦੌਰੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਇੰਗਲੈਂਡ ਵਿਚ ਰਹਿੰਦੇ ਹਿੰਦੁਜਾ ਸਮੂਹ ਦੇ ਮਾਲਿਕ ਸ਼੍ਰੀ ਗੋਪੀਚੰਦ ਹਿੰਦੁਜਾ ਦੇ ਨਾਲ ਨਾਸ਼ਤੇ ‘ਤੇ ਬੈਠਕ ਦੇ ਨਾਲ ਹੋਈ, ਜਿਸ ਵਿਚ ਉਨ੍ਹਾਂ ਗੋਪੀਚੰਦ ਹਿੰਦੁਜਾ ਨਾਲ ਹੁਸ਼ਿਆਰਪੂਰ ਵਿਚ ਨਿਵੇਸ਼ ਦੇ ਲਈ ਅਪੀਲ ਕੀਤੀ। ਇਸ ਮੌਕੇ ‘ਤੇ ਉਹ ਲੇਸਟਰ ਸਿਟੀ ਵਿਚ ਸਥਿੱਤ ਡੇਰਾ ਸਚਖੰਡ ਨਾਨਕ ਧਾਮ ਹਿੰਕਲੀ ਵਿਚ ਸੰਤ ਤਰਲੋਚਨ ਦਾਸ ਜੀ ਦੇ ਦਰਸ਼ਨ ਕਰਨ ਪਹੁੰਚੇ। ਇਸ ਮੱਗਰੋਂ ਉਨ੍ਹਾਂ ਇੰਡੋ ਯੂਰੋਪੀਅਨ ਬਿਜਨੈਸ ਫੋਰਮ ਵੱਲੋਂ ਨਿਊ ਇੰਡੀਆ ‘ਤੇ ਅਧਾਰਿਤ ‘ਗਲੋਬਲ ਬਿਜਨੈਸ ਮੀਟ ਐਂਡ ਆਈਈਬੀਐਫ ਐਕਸੀਲੈਂਸ ਅਵਾਰਡ 2017’ ਵਿਚ ਸ਼ਮੂਲਿਅਤ ਕੀਤੀ ਅਤੇ ਅਮਰੀਕਾ ਦੇ ਬਰਘਿੰਮ ਸਿਟੀ ਵਿਚ ਅਕਾਲ ਚੈਨਲ ‘ਤੇ ਇੰਟਰਵਿਊ ਵੀ ਦਿੱਤਾ।
ਵਿਦੇਸ਼ ਦੌਰੇ ਦੇ ਦੌਰਾਨ ਵਿਜੈ ਸਾਂਪਲਾ ਵੱਲੋਂ ਅੱਜ ਲੰਦਨ ਵਿਚ ਰਹਿੰਦੇ ਹਿੰਦੁਜਾ ਸਮੂਹ ਦੇ ਮਾਲਿਕ ਗੋਪੀਚੰਦ ਹਿੰਦੁਜਾ ਦੇ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਅਪਣੇ ਸੰਸਦ ਖੇਤਰ ਹੁਸ਼ਿਆਰਪੂਰ ਵਿਚ ਨਿਵੇਸ਼ ਦੇ ਲਈ ਅਪੀਲ ਕੀਤੀ। ਹਿੰਦੁਜਾ ਸਮੂਹ ਵਿਚ ਕਈ ਵੱਡੇ ਗਰੁੱਪ ਜਿਨ੍ਹਾਂ ਵਿਚ ਅਸ਼ੋਕ ਲੇਲੈਂਡ, ਗਲਫ ਆਇਲ, ਹਿੰਦੁਜਾ ਬੈਂਕ ਸਵਿਟਰਲੈਂਡ, ਇੰਡਸਇੰਡ ਬੈਂਕ, ਹਿੰਦੁਜਾ ਗਲੋਬਲ ਸਾਲਯੁਸ਼ੰਸ, ਹਿੰਦੁਜਾ ਟੀਐਮਟੀ, ਹਿੰਦੁਜਾ ਵੇਂਚਰਸ ਅਤੇ ਹਿੰਦੁਜਾ ਫਾਉਂਡਰੀਜ ਸ਼ਾਮਲ ਹਨ। ਇਸ ਮੌਕੇ ‘ਤੇ ਸਾਂਪਲਾ ਵੱਲੋਂ ਇੰਗਲੈਂਡ ਦੇ ਲੇਸਟਰ ਸਿਟੀ ਵਿਚ ਸਥਿੱਤ ਡੇਰਾ ਸਚਖੰਡ ਨਾਨਕ ਧਾਮ ਹਿੰਕਲੀ ਵਿਚ ਸੰਤ ਤਰਲੋਚਨ ਦਾਸ ਜੀ ਦੇ ਦਰਸ਼ਨ ਕੀਤੇ ਗਏ ਅਤੇ ਉਥੇ ਆਸ਼ਰਮ ਵਿਚ ਭਾਰਤੀ ਪਰੰਪਰਾਵਾਂ ਅਤੇ ਰਿਤੀ ਰਿਵਾਜਾਂ ਦਾ ਪਾਲਣ ਦੇਖਕੇ ਸਾਂਪਲਾ ਨੇ ਖੁਸ਼ੀ ਜਾਹਿਰ ਕੀਤੀ।