ਕੋਲਕਾਤਾ, 21 ਨਵੰਬਰ – ਭਾਰਤ ਤੇ ਬੰਗਲਾਦੇਸ਼ ਵਿਚਾਲੇ ਕੱਲ੍ਹ 22 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਉਤੇ ਇਤਿਹਾਸਿਕ ਡੇਅ-ਨਾਈਟ ਟੈਸਟ ਮੈਚ ਖੇਡਿਆ ਜਾਵੇਗਾ। ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ।
ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 1 ਵਜੇ ਹੋਵੇਗਾ। ਦੱਸਣਯੋਗ ਹੈ ਕਿ ਭਾਰਤ ਨੇ ਪਹਿਲਾ ਟੈਸਟ ਮੈਚ ਇੱਕ ਪਾਰੀ ਅਤੇ 130 ਦੌੜਾਂ ਨਾਲ ਆਪਣੇ ਨਾਮ ਕੀਤਾ ਸੀ, ਜੇਕਰ ਟੀਮ ਇੰਡੀਆ ਇਹ ਮੈਚ ਵੀ ਜਿੱਤਦੀ ਹੈ ਤਾਂ ਉਹ ਸੀਰੀਜ ਆਪਣੇ ਨਾਮ ਕਰ ਲਵੇਗੀ।