ਚੰਡੀਗੜ੍ਹ, 21 ਅਕਤੂਬਰ – ਭਾਰਤ ਅਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਂਘੇ ਉਤੇ ਬੁੱਧਵਾਰ 23 ਅਕਤੂਬਰ ਨੂੰ ਹਸਤਾਖਰ ਕੀਤੇ ਜਾਣਗੇ।
ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤ ਵਲੋਂ ਪਾਕਿਸਤਾਨ ਵਲੋਂ ਰੱਖੀ ਗਈ 20 ਡਾਲਰ ਫੀਸ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਹੈ। ਹਾਲਾਂਕਿ ਭਾਰਤ ਨੇ ਤੀਰਥਯਾਤਰੀਆਂ ਤੋਂ 20 ਡਾਲਰ ਫੀਸ ਲੈਣ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ।