ਕਾਂਗਰਸ ਨੇ ਔਰਤਾਂ ਨੂੰ 50 ਪ੍ਰਤੀਸ਼ਤ ਰਾਂਖਵਾਕਰਨ ਦਾ ਹੱਕ ਦਿੱਤਾ – ਪ੍ਰਨੀਤ ਕੌਰ

50
ਹੈਰੀ ਮਾਨ, ਤਜਿੰਦਰਪਾਲ ਸੰਧੂ ਅਤੇ ਹੋਰ ਆਗੂ ਪ੍ਰਨੀਤ ਕੌਰ ਨੂੰ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਭੇਂਟ ਕਰਦੇ ਹੋਏ।

–   ਕਾਂਗਰਸ ਦੀ ਭਰਵੀਂ ਮੀਟਿੰਗ ਵਿੱਚ ਔਰਤਾਂ ਦੀ ਭਾਰੀ ਸਮੂਲੀਅਤ ਤੋਂ ਬਾਗੋ ਬਾਗ ਹੋਈ ਪ੍ਰਨੀਤ ਕੌਰ

ਪਟਿਆਲਾ, 13 ਅਪ੍ਰੈਲ – ਕਾਂਗਰਸ ਪਾਰਟੀ ਦੀ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਅੱਜ
ਦੇਵੀਗੜ੍ਹ ਅਤੇ ਸਨੌਰ ਹਲਕੇ ਵਿੱਚ ਭਰਵੀਂਆਂ ਮੀਟਿੰਗਾਂ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਸਰਕਾਰ ਬਣਨ ਤੋਂ ਬਾਅਦ ਮਿਉਂਸਪਲ ਚੋਣਾ ਜਿਲਾ ਪ੍ਰੀਸ਼ਦ ਚੋਣਾ ਅਤੇ ਬਲਾਕ ਸੰਮਤੀ ਚੋਣਾਂ ਵਿੱਚ 50 ਪ੍ਰਤੀਸ਼ਤ ਰਾਂਖਵਾਕਰਨ ਦਾ ਹੱਕ ਦੇ ਕੇ ਔਰਤਾਂ ਦਾ ਮਾਨ ਵਧਾਇਆ ਹੈ ਅਤੇ ਸਮੁੱਚੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਹਨ। ਜਿਸ ਨਾਲ ਪਿੰਡਾ ਵਿੱਚ ਵੱਡੇ ਪੱਧਰ ਤੇ ਵਿਕਾਸ ਹੋਇਆ ਹੈ।


ਦੇਵੀਗੜ੍ਹ ਵਿਖੇ ਕਾਂਗਰਸ ਦੀ ਮੀਟਿੰਗ ਵਿੱਚ ਔਰਤਾਂ ਦਾ ਭਾਰੀ ਇਕੱਠ।

ਅੱਜ ਇਸ ਮੌਕੇ ਉਹਨਾਂ ਨਾਲ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ,ਤਜਿੰਦਰਪਾਲ ਸਿੰਘ ਸੰਧੂ,ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਉਟਸਰ,ਬਲਾਕ ਪ੍ਰਧਾਨ ਦਿਦਾਰ ਸਿੰਘ ਦੌਣ ਕਲਾ,ਅਸ਼ਵਨੀ ਬੱਤਾ,ਬਨੀ ਚਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁੱਦੇਦਾਰ ਅਤੇ ਵਰਕਰ ਹਾਜਰ ਸਨ। ਇਸ ਦੇ ਨਾਲ ਹੀ ਉਹਨਾਂ ਨੇ ਸਨੋਰ ਹਲਕੇ ਦੇ ਪਿੰਡ ਬੋਹੜਪੁਰ ਵਿੱਚ ਸੰਬੋਧਨ ਕਰਦਿਆ ਕਿਹਾ ਕਿ ਸਨੌਰ ਹਲਕੇ ਦੇ ਸਮੁੱਚੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ।ਜਿਸ ਨਾਲ ਸਮੁੱਚੇ  ਹਲਕੇ ਦਾ ਵਿਕਾਸ ਵੱਡੇ ਪੱਧਰ ਤੇਹੋਇਆ ਹੈ ਅਤੇ ਭਵਿੱਖ ਵਿੱਚ ਵੀ ਕਾਂਗਰਸ ਪਾਰਟੀ ਪਿੰਡਾ ਤੇ ਪੰਚਾਇਤਾਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਅਤੇ ਨਾਲ ਹੀ ਕਾਂਗਰਸ ਨੇ ਗਰੀਬੀ ਨੂੰ ਦੇਸ਼ ਵਿੱਚੋਂ ਖਤਮ ਕਰਨ ਲਈ 6 ਹਜਾਰ ਰੁਪਏ ਪ੍ਰਤੀ ਮਹੀਨੇ ਦੀ ਮਦਦ ਕਰਨ ਦਾ ਐਲਾਨ ਵੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਚੋਣ ਮਨੋਰਥ ਪੱਤਰ ਵਿੱਚ ਕੀਤਾ ਹੈ।