ਰਾਂਚੀ ਵਨਡੇ ਵਿਚ ਭਾਰਤ ਦੀਆਂ ਉਮੀਦਾਂ ਵਿਰਾਟ ਕੋਹਲੀ ‘ਤੇ ਟਿਕੀਆਂ

22

ਰਾਂਚੀ, 8 ਮਾਰਚ – ਰਾਂਚੀ ਵਨਡੇ ਵਿਚ ਜਿੱਤ ਲਈ 314 ਦੌੜਾਂ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸਲਾਮੀ ਜੋੜੀ ਇਕ ਵਾਰੀ ਫਿਰ ਫਲੌਪ ਰਹੀ। ਭਾਰਤ ਦੀਆਂ ਆਸਾਂ ਵਿਰਾਟ ਕੋਹਲੀ ਉਤੇ ਟਿਕੀਆਂ ਹੋਈਆਂ ਹਨ। ਖਬਰ ਲਿਖੇ ਜਾਣ ਤੱਕ ਭਾਰਤ ਨੇ 25 ਓਵਰਾਂ ਵਿਚ 4 ਵਿਕਟਾਂ ਉਤੇ 128 ਦੌੜਾਂ ਬਣਾ ਲਈਆਂ ਸਨ। ਕੋਹਲੀ 64 ਦੌੜਾਂ ਬਣਾ ਕੇ ਨਾਬਾਦ ਹੈ।