ਹੈਮਿੰਟਨ, 31 ਜਨਵਰੀ – ਚੌਥੇ ਵਨਡੇ ‘ਚ ਅੱਜ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।

ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੋਂ ਬਿਨਾਂ ਖੇਡ ਰਹੀ ਟੀਮ ਇੰਡੀਆ ਕੇਵਲ 92 ਦੌੜਾਂ ਉਤੇ ਹੀ ਸਿਮਟ ਗਈ। ਵਿਰਾਟ ਦੀ ਥਾਂ ਸ਼ੁਭਮਨ ਗਿੱਲ ਨੂੰ ਮੌਕਾ ਦਿੱਤਾ ਗਿਆ ਸੀ। ਇਸ ਦੌਰਾਨ ਕਪਤਾਨ ਰੋਹਿਤ 7, ਧਵਨ 13, ਸ਼ੁਭਮਨ ਗਿੱਲ 9 ਦੌੜਾਂ ਹੀ ਬਣਾ ਸਕੇ, ਜਦਕਿ ਰਾਇਡੂ ਤੇ ਕਾਰਤਿਕ ਖਾਤਾ ਵੀ ਨਾ ਖੋਲ ਸਕੇ। ਕੇਦਾਰ ਜਾਧਵ 1, ਪਾਂਡਿਆ 16, ਕੁਲਦੀਪ 15 ਤੇ ਚਾਹਲ 18 ਦੌੜਾਂ ਬਣਾ ਕੇ ਆਊਟ ਹੋਏ।

ਨਿਊਜੀਲੈਂਡ ਵਲੋਂ ਬੋਲਟ ਨੇ 5 ਤੇ ਗਰੈਂਡਹੋਮ ਨੇ 3 ਵਿਕਟਾਂ ਹਾਸਿਲ ਕੀਤੀਆਂ।

ਇਸ ਦੇ ਨਾਲ ਹੀ 5 ਮੈਚਾਂ ਦੀ ਲੜੀ ਵਿਚ ਭਾਰਤ 3-1 ਨਾਲ ਅੱਗੇ ਚੱਲ ਰਿਹਾ ਹੈ।