ਮੈਲਬੌਰਨ ਟੈਸਟ ‘ਚ ਭਾਰਤ ਨੇ ਬਣਾਈ 346 ਦੌੜਾਂ ਦੀ ਲੀਡ

25

ਮੈਲਬੌਰਨ, 28 ਦਸੰਬਰ (ਗੁਰਪੁਨੀਤ ਸਿੰਘ ਸਿੱਧੂ) – ਮੈਲਬੌਰਨ ਟੈਸਟ ਦਾ ਤੀਸਰਾ ਦਿਨ ਅੱਜ ਬੇਹੱਦ ਅਹਿਮ ਰਿਹਾ। ਭਾਰਤ ਨੇ ਇਸ ਮੈਚ ਵਿਚ 346 ਦੌੜਾਂ ਦੀ ਲੀਡ ਬਣਾ ਲਈ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 54 ਦੌੜਾਂ ਉਤੇ 5 ਵਿਕਟਾਂ ਗਵਾ ਦਿਤੀਆਂ।

ਇਸ ਤੋਂ ਪਹਿਲਾਂ ਆਸਟਰੇਲੀਆ ਦੀ ਸਮੁੱਚੀ ਪਾਰੀ ਅੱਜ ਕੇਵਲ 151 ਦੌੜਾਂ ਉਤੇ ਸਿਮਟ ਗਈ। ਗੇਂਦਬਾਜ ਬੁਮਰਾਹ ਨੇ ਸਭ ਤੋਂ ਵੱਧ 6 ਵਿਕਟਾਂ ਹਾਸਿਲ ਕੀਤੀਆਂ।

ਦੂਸਰੀ ਪਾਰੀ ਵਿਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਵਿਰਾਟ ਕੋਹਲੀ ਅਤੇ ਪੁਜਾਰਾ ਜਿੱਥੇ ਖਾਤਾ ਵੀ ਨਾ ਖੋਲ ਸਕੇ, ਉਥੇ ਰੋਹਿਤ ਸ਼ਰਮਾ ਕੇਵਲ 5 ਅਤੇ ਰਹਾਨੇ 1 ਦੌੜ ਬਣਾ ਕੇ ਆਊਟ ਹੋਏ। ਹਨੁਮਾ ਵਿਹਾਰੀ ਨੇ 13 ਦੌੜਾਂ ਦਾ ਯੋਗਦਾਨ ਦਿਤਾ।

ਖੇਡ ਖਤਮ ਹੋਣ ਤੱਕ ਮਯੰਕ ਅਗਰਵਾਲ 28 ਅਤੇ ਪੰਤ 6 ਦੌੜਾਂ ਬਣਾ ਕੇ ਨਾਬਾਦ ਸੀ।

ਇਸ ਤੋਂ ਪਹਿਲਾਂ ਕੱਲ ਮੈਚ ਦੇ ਦੂਸਰੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ 443 ਦੌੜਾਂ ਉਤੇ ਐਲਾਨ ਦਿੱਤੀ ਸੀ। ਭਾਰਤ ਨੇ 7 ਵਿਕਟਾਂ ਉਤੇ 443 ਦੌੜਾਂ ਬਣਾਈਆਂ। ਭਾਰਤ ਵਲੋਂ ਪੁਜਾਰਾ ਨੇ ਸ਼ਾਨਦਾਰ 106 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਇਲਾਵਾ ਵਿਰਾਟ ਕੋਹਲੀ 82, ਰਹਾਨੇ 34 ਅਤੇ ਰਿਸ਼ਭ ਪੰਤ 39 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਰੋਹਿਤ ਸ਼ਰਮਾ 63 ਦੌੜਾਂ ਉਤੇ ਨਾਬਾਦ ਰਿਹਾ।