ਪਰਥ, 17 ਦਸਬੰਰ- ਜਿੱਤ ਲਈ 287 ਦੌੜਾਂ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। 55 ਦੌੜਾਂ ਉਤੇ ਭਾਰਤ ਨੇ 4 ਵਿਕਟਾਂ ਗਵਾ ਦਿਤੀਆਂ ਹਨ।
ਰਾਹੁਲ ਜਿਥੇ ਬਿਨਾਂ ਖਾਤਾ ਖੋਲਿਆਂ ਹੀ ਆਊਟ ਹੋ ਗਿਆ, ਉਥੇ ਪੁਜਾਰਾ ਕੇਵਲ 4 ਦੌੜਾਂ ਹੀ ਬਣਾ ਸਕਿਆ। ਇਸ ਦੌਰਾਨ ਭਾਰਤ ਨੂੰ ਸਭ ਤੋਂ ਵੱਡਾ ਝਟਕਾ ਵਿਰਾਟ ਕੋਹਲੀ ਦੇ ਰੂਪ ਵਿਚ ਲਗਾ। ਕੋਹਲੀ 17 ਦੌੜਾਂ ਬਣਾ ਕੇ ਆਊਟ ਹੋਇਆ। ਇਸ ਦੌਰਾਨ ਮੁਰਲੀ ਵਿਜੇ ਵੀ 20 ਦੌੜਾਂ ਬਣਾ ਕੇ ਚਲਦਾ ਬਣਿਆ।