ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ
ਭੂਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਪੂਲ ਬੀ ਦੇ ਪਹਿਲੇ ਮੈਚ ਵਿਚ ਦੋ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੇ ਚੀਨ ਨੂੰ 11-0 ਦੇ ਭਾਰੀ ਫਰਕ ਨਾਲ ਹਰਾਇਆ। ਇਸ ਟੂਰਨਾਮੈਂਟ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਆਸਟ੍ਰੇਲੀਆ ਦੇ ਖਿਡਾਰੀਆਂ ਨੇ ਪੀਲੀਆ ਪੁਸ਼ਾਕਾਂ ਵਿਚ ਖੇਡਦਿਆਂ ਚੀਨ ਸਿਰ ਗੋਲ ਕਰਨ ਵਾਲੀ ਹਨ੍ਹੇਰੀ ਲਿਆ ਦਿੱਤੀ। ਆਸਟ੍ਰੇਲੀਆ ਪਹਿਲਾਂ ਹੀ ਕੁਆਟਰ ਫਾਈਨਲ ਵਿਚ ਪੁੱਜਿਆ ਹੋਇਆ ਹੈ।
ਦਿਲਚਸਪ ਗੱਲ ਹੈ ਕਿ ਚੀਨ ਪਹਿਲੀ ਵਾਰ ਵਿਸ਼ਵ ਹਾਕੀ ਕੱਪ ਵਿਚ ਭਾਗ ਲੈ ਰਿਹਾ ਹੈ।