ਐਡੀਲੇਡ, 7 ਦਸਬੰਰ – ਐਡੀਲੇਡ ਟੈਸਟ ਮੈਚ ਵਿਚ ਅੱਜ ਦੂਸਰੇ ਦਿਨ ਭਾਰਤ ਨੇ ਮੇਜਬਾਨ ਆਸਟ੍ਰੇਲੀਆ ਉਤੇ ਸ਼ਿਕੰਜਾ ਕਸ ਲਿਆ ਹੈ। ਭਾਰਤ ਵਲੋਂ ਬਣੀਆਂ 250 ਦੌੜਾਂ ਦੇ ਜਵਾਬ ਵਿਚ ਆਸਟਰੇਲੀਆ ਨੇ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ 7 ਵਿਕਟਾਂ ਉਤੇ 191 ਦੌੜਾਂ ਬਣਾ ਲਈਆਂ ਸਨ ਅਤੇ ਉਹ ਹਾਲੇ ਵੀ ਭਾਰਤ ਤੋਂ 59 ਦੌੜਾਂ ਪਿੱਛੇ ਹੈ।
ਇਸ ਤੋਂ ਪਹਿਲਾਂ ਅੱਜ ਭਾਰਤ ਵਲੋਂ ਆਰ. ਅਸ਼ਵਿਨ ਨੇ 3, ਇਸ਼ਾਂਤ ਸ਼ਰਮਾ ਅਤੇ ਬੁਮਰਾਹ ਨੇ 2-2 ਵਿਕਟਾਂ ਹਾਸਿਲ ਕੀਤੀਆਂ।