ਵਿਸ਼ਾਖਾਪਟਨਮ, 24 ਅਕਤੂਬਰ – ਭਾਰਤ ਨੇ ਵੈਸਟ ਇੰਡੀਜ਼ ਅੱਗੇ ਜਿੱਤ ਲਈ 322 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਨੇ 50 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਉਤੇ 321 ਦੌੜਾਂ ਬਣਾਈਆਂ।
ਭਾਰਤ ਵਲੋਂ ਵਿਰਾਟ ਕੋਹਲੀ ਨੇ ਨਾਬਾਦ 157 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਉਸ ਨੇ 13 ਚੌਕੇ ਅਤੇ 4 ਛੱਕੇ ਲਗਾਏ। ਇਹ ਵਿਰਾਟ ਦੀ 37ਵੀਂ ਸੈਂਚੁਰੀ ਸੀ।