ਦੁਬਈ, 11 ਅਕਤੂਬਰ– ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਟੈਸਟ ਮੈਚ ਡਰਾਅ ਹੋ ਗਿਆ ਹੈ। ਪਾਕਿਸਤਾਨ ਨੂੰ ਜਿੱਤ ਲਈ ਆਖਰੀ ਦੀਆਂ 2 ਵਿਕਟਾਂ ਨਾ ਮਿਲ ਸਕੀਆਂ ਅਤੇ ਇਹ ਮੈਚ ਡਰਾਅ ਰਿਹਾ।
ਆਸਟ੍ਰੇਲੀਆ ਵਲੋਂ ਉਸਮਾਨ ਖਵਾਜਾ ਨੇ 141 ਦੌੜਾਂ ਦੀ ਪਾਰੀ ਖੇਡੀ, ਜਦਕਿ ਟਿਮ ਪੇਨ ਨੇ ਨਾਬਾਦ 61 ਦੌੜਾਂ ਬਣਾਈਆਂ।
ਦੱਸਣਯੋਗ ਹੈ ਕਿ ਪਾਕਿ ਨੇ ਪਹਿਲੀ ਪਾਰੀ ਵਿਚ 482 ਦੌੜਾਂ ਬਣਾਈਆਂ ਸਨ ਤੇ ਆਸਟਰੇਲੀਆ 202 ਹੀ ਬਣਾ ਸਕਿਆ ਸੀ। ਦੂਸਰੀ ਪਾਰੀ ਵਿਚ ਪਾਕਿ ਨੇ 181 ਉਤੇ ਪਾਰੀ ਐਲਾਨ ਦਿੱਤੀ ਸੀ ਅਤੇ ਆਸਟਰੇਲੀਆ ਨੇ ਦੂਸਰੀ ਪਾਰੀ ਵਿਚ 8 ਵਿਕਟਾਂ ਉਤੇ 362 ਦੌੜਾਂ ਬਣਾਈਆਂ ਤੇ ਇਹ ਮੈਚ ਡਰਾਅ ਹੋ ਗਿਆ।