ਰਾਜਕੋਟ, 5 ਅਕਤੂਬਰ – ਰਾਜਕੋਟ ਟੈਸਟ ਮੈਚ ਦੇ ਦੂਸਰੇ ਦਿਨ ਭਾਰਤ ਦੀਆਂ 649 ਦੌੜਾਂ ਦੇ ਜਵਾਬ ਵਿਚ ਵੈਸਟ ਇੰਡੀਜ ਦੀ ਟੀਮ ਦਿਨ ਦੀ ਖੇਡ ਖਤਮ ਹੋਣ ਤਕ 6 ਵਿਕਟਾਂ ਉਤੇ 94 ਦੌੜਾਂ ਬਣਾ ਚੁਕੀ ਸੀ। ਇਸ ਦੌਰਾਨ ਉਹ ਹੁਣ ਵੀ ਭਾਰਤ ਤੋਂ 555 ਦੌੜਾਂ ਪਿਛੇ ਹੈ।
ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 2 ਅਤੇ ਅਸ਼ਵਿਨ, ਕੁਲਦੀਪ ਯਾਦਵ ਤੇ ਜਡੇਜਾ ਨੇ 1-1 ਖਿਡਾਰੀ ਨੂੰ ਆਊਟ ਕੀਤਾ, ਜਦੋਂ ਕਿ ਇਕ ਖਿਡਾਰੀ ਰਨ ਆਊਟ ਹੋ ਗਿਆ।