ਰਾਜਕੋਟ, 5 ਅਕਤੂਬਰ – ਰਾਜਕੋਟ ਟੈਸਟ ਮੈਚ ਦੇ ਦੂਸਰੇ ਦਿਨ ਭਾਰਤ ਦੀਆਂ 649 ਦੌੜਾਂ ਦੇ ਜਵਾਬ ਵਿਚ ਵੈਸਟ ਇੰਡੀਜ ਦੀ ਟੀਮ ਖਬਰ ਲਿਖੇ ਜਾਣ ਤੱਕ 74 ਦੌੜਾਂ ਉਤੇ ਆਪਣੀਆਂ 6 ਵਿਕਟਾਂ ਗਵਾ ਬੈਠੀ ਸੀ। ਉਹ ਹੁਣ ਵੀ ਭਾਰਤ ਤੋਂ 575 ਦੌੜਾਂ ਪਿੱਛੇ ਹੈ।
ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 2 ਅਤੇ ਅਸ਼ਵਿਨ, ਜਡੇਜਾ ਤੇ ਕੁਲਦੀਪ ਨੇ 1-1 ਖਿਡਾਰੀ ਨੂੰ ਆਊਟ ਕੀਤਾ, ਜਦੋਂ ਕਿ ਇਕ ਖਿਡਾਰੀ ਰਨ ਆਊਟ ਹੋ ਗਿਆ।