ਨਵੀਂ ਦਿੱਲੀ, 13 ਅਗਸਤ – ਦੇਸ਼ ਦੇ ਵਧੀਆ ਰਹਿਣਯੋਗ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਪੁਣੇ ਸ਼ਹਿਰ ਸਭ ਤੋਂ ਬਿਹਤਰ ਹੈ। ਇਸ ਸੂਚੀ ਵਿਚ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਪੰਜਵੇਂ ਸਥਾਨ ਤੇ ਹੈ। ਇਹ ਸਰਵੇਖਣ ਦੇਸ਼ ਦੇ 111 ਸ਼ਹਿਰਾਂ ਵਿਚ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਨਵੀ ਮੁੰਬਈ ਦੂਸਰੇ ਗਰੇਟਰ ਮੁੰਬਈ ਤੀਸਰੇ ਤਿਰੂਪਤੀ ਚੌਥੇ ਚੰਡੀਗੜ ਪੰਜਵੇਂ ਥਾਣੇ ਛੇਵੇਂ ਰਾਏਪੁਰ ਸੱਤਵੇਂ ਇੰਦੌਰ ਅੱਠਵੇਂ ਵਿਜੇਵਾੜਾ ਨੌਵੇਂ ਅਤੇ ਭੋਪਾਲ ਦਸਵੇਂ ਸਥਾਨ ਤੇ ਹਨ।