ਕੋਲਕਾਤਾ, 21 ਅਪ੍ਰੈਲ – ਕੋਲਕਾਤਾ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਪੰਜਾਬ ਅੱਗੇ 20 ਓਵਰਾਂ ਵਿਚ ਜਿੱਤ ਲਈ 192 ਦੌੜਾਂ ਦਾ ਟੀਚਾ ਰੱਖਿਆ ਹੈ|
ਕੋਲਕਾਤਾ ਨੇ 7 ਵਿਕਟਾਂ ਦੇ ਨੁਕਸਾਨ ਉਤੇ 191 ਦੌੜਾਂ ਬਣਾਈਆਂ|
ਕੋਲਕਾਤਾ ਵਲੋਂ ਸਭ ਤੋਂ ਵੱਧ ਕ੍ਰਿਸ ਲਿੰਨ ਨੇ 74 ਦੌੜਾਂ ਬਣਾਈਆਂ| ਜਦੋਂ ਕਿ ਉਥੱਪਾ ਨੇ 34, ਦਿਨੇਸ਼ ਕਾਰਤਿਕ ਨੇ 43 ਦੌੜਾਂ ਦਾ ਯੋਗਦਾਨ ਦਿੱਤਾ|
ਪੰਜਾਬ ਵਲੋਂ ਬਰਿੰਦਰ ਸਰਾਂ ਤੇ ਟਾਈ ਨੇ 2-2 ਅਤੇ ਮੁਜੀਬ ਤੇ ਅਸ਼ਵਿਨ ਨੇ ਇੱਕ-ਇੱਕ ਵਿਕਟ ਹਾਸਿਲ ਕੀਤੀ|