ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਰੇਲੀ ‘ਚ ਕਰਨਗੇ ਜਨਸਭਾ ਨੂੰ ਸੰਬੋਧਨ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ) ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੇਲੀ ਪਹੁੰਚਣਗੇ ਜਿੱਥੇ ਉਹਨਾਂ ਦੀ ਜਨ ਸਭਾ ਹੈ। ਇਹ ਜਨ ਸਭਾ ਬਰੇਲੀ ਤੋਂ 25 ਕਿਲੋਮੀਟਰ ਦੂਰ ਭਮੌਰਾ ਇਲਾਕੇ ਦੇ ਆਲਮਪੁਰ ਜਾਫਰਾਬਾਦ ਵਿੱਚ ਹੈ। ਪ੍ਰਧਾਨ ਮੰਤਰੀ ਮੋਦੀ ਦੁਪਹਿਰ 2 ਵਜੇ ਜਨਸਭਾ ਵਿੱਚ ਪਹੁੰਚਣ ਵਾਲੇ ਹਨ, ਜਨ ਸਭਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰਾਤ ਸਮੇਂ ਆਈਜੀ ਡਾਕਟਰ ਰਾਕੇਸ਼ ਕੁਮਾਰ ਅਤੇ ਐਸਐਸਪੀ ਘੁੱਲੇ ਸੁਸ਼ੀਲ ਚੰਦਰਭਾਨ ਨੇ ਕੰਟਰੋਲ ਰੂਮ ਤੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅੱਜ ਬਦਾਯੂੰ ਰੋਡ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ।