WPL 2026 : ਆਰਸੀਬੀ ਤੇ ਦਿੱਲੀ ਵਿਚਾਲੇ ਮੁਕਾਬਲਾ ਜਾਰੀ
– RCB ਨੇ DC ਨੂੰ ਦਿੱਤਾ ਇੰਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 24 ਜਨਵਰੀ 2026 (ਵਿਸ਼ਵ ਵਾਰਤਾ) – ਮਹਿਲਾ ਪ੍ਰੀਮੀਅਰ ਲੀਗ 2026 ਦੇ 15ਵੇਂ ਲੀਗ ਮੈਚ ਵਿੱਚ ਅੱਜ ਆਰਸੀਬੀ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੁਕਾਬਲਾ ਹੈ। ਇਹ ਮੈਚ ਬੀਸੀਏ ਸਟੇਡੀਅਮ, ਕੋਟੰਬੀ, ਵਡੋਦਰਾ ਵਿੱਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਜੇਮੀਮਾ ਰੌਡਰਿਗਜ਼ ਨੇ ਦੋ ਬਦਲਾਅ ਕੀਤੇ ਹਨ। ਲੂਸੀ ਹੈਮਿਲਟਨ ਦੀ ਜਗ੍ਹਾ ਚਿਨੇਲ ਹੈਨਰੀ ਨੂੰ ਮੌਕਾ ਦਿੱਤਾ ਗਿਆ ਹੈ ਅਤੇ ਦੀਆ ਯਾਦਵ ਦੀ ਜਗ੍ਹਾ ਮੀਨੂ ਮਨੀ ਦੀ ਵਾਪਸੀ ਹੋਈ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਟੀਮ ਪੂਰੀ ਤਰਾਂ ਲੜਖੜਾਉਂਦੀ ਨਜ਼ਰ ਆਈ। ਟੀਮ 20 ਓਵਰਾਂ ਵਿੱਚ 109 ਦੌੜਾਂ ‘ਤੇ ਹੀ ਆਲ ਆਊਟ ਹੋ ਗਈ। ਕਪਤਾਨ ਸਮ੍ਰਿਤੀ ਮੰਧਾਨਾ ਨੇ 38, ਗ੍ਰੇਸ ਹੈਰਿਸ ਨੇ 9 ਅਤੇ ਜਾਰਜੀਆ ਵਾਲ ਨੇ 11 ਦੌੜਾਂ ਬਣਾਈਆਂ। ਜਦੋਂ ਕਿ ਗੌਤਮੀ ਨਾਇਕ ਨੇ 3, ਡੀ ਕਲਾਰਕ 5 ਦੌੜਾਂ, ਰਿਚਾ ਘੋਸ਼ ਨੇ 5 ਦੌੜਾਂ ਬਣਾਈਆਂ।
ਦਿੱਲੀ ਕੈਪੀਟਲਜ਼ ਦੀ ਪਲੇਇੰਗ ਇਲੈਵਨ:
ਸ਼ੈਫਾਲੀ ਵਰਮਾ, ਲੀਜ਼ਲ ਲੀ (ਡਬਲਯੂ.ਕੇ.), ਲੌਰਾ ਵੋਲਵਾਰਡਟ, ਜੇਮਿਮਾਹ ਰੌਡਰਿਗਜ਼ (ਸੀ), ਮਾਰਿਜ਼ਾਨੇ ਕਪ, ਨਿਕੀ ਪ੍ਰਸਾਦ, ਸਨੇਹ ਰਾਣਾ, ਚਿਨੇਲ ਹੈਨਰੀ, ਸ਼੍ਰੀ ਚਰਨੀ, ਨੰਦਨੀ ਸ਼ਰਮਾ, ਮਿੰਨੂ ਮਨੀ।
RCB ਦੀ ਪਲੇਇੰਗ ਇਲੈਵਨ
ਗ੍ਰੇਸ ਹੈਰਿਸ, ਸਮ੍ਰਿਤੀ ਮੰਧਾਨਾ (ਸੀ), ਜਾਰਜੀਆ ਵੋਲ, ਗੌਤਮੀ ਨਾਇਕ, ਰਿਚਾ ਘੋਸ਼ (ਡਬਲਯੂ.ਕੇ.), ਨਦੀਨ ਡੀ ਕਲਰਕ, ਰਾਧਾ ਯਾਦਵ, ਅਰੁੰਧਤੀ ਰੈੱਡੀ, ਸ਼੍ਰੇਅੰਕਾ ਪਾਟਿਲ, ਸਯਾਲੀ ਸਤਘਾਰੇ, ਲੌਰੇਨ ਬੇਲ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























