WPL 2025 : ਮਹਿਲਾ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਅੱਜ ਤੋਂ ਹੋ ਰਿਹਾ ਹੈ ਸ਼ੁਰੂ
ਪਹਿਲਾ ਮੁਕਾਬਲਾ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਜਾਇੰਟਸ ਵਿਚਾਲੇ
ਚੰਡੀਗੜ੍ਹ, 14ਫਰਵਰੀ(ਵਿਸ਼ਵ ਵਾਰਤਾ)WPL 2025 : ਮਹਿਲਾ ਪ੍ਰੀਮੀਅਰ ਲੀਗ(Women’s Premier League)
ਦਾ ਤੀਜਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੀਜ਼ਨ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ(Royal Challengers Bangalore) ਅਤੇ ਗੁਜਰਾਤ ਜਾਇੰਟਸ(Gujarat Giants) ਵਿਚਕਾਰ ਹੋਵੇਗਾ। ਇਹ ਮੈਚ ਵਡੋਦਰਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।
WPL 2025 ਵਿੱਚ ਕੁੱਲ 22 ਮੈਚ ਖੇਡੇ ਜਾਣਗੇ, ਜਿਨ੍ਹਾਂ ਵਿੱਚ ਫਾਈਨਲ ਵੀ ਸ਼ਾਮਲ ਹੋਵੇਗਾ। ਇਸ ਦੀ ਸ਼ੁਰੂਆਤ ਅੱਜ 14 ਫਰਵਰੀ ਤੋਂ ਹੋ ਰਹੀ ਹੈ ਅਤੇ ਖਿਤਾਬੀ ਮੁਕਾਬਲਾ 15 ਮਾਰਚ ਨੂੰ ਹੋਵੇਗਾ। ਇਸ ਵਾਰ ਮੈਚ 2 ਦੀ ਬਜਾਏ 4 ਥਾਵਾਂ ‘ਤੇ ਹੋਣਗੇ। WPL ਮੈਚ ਪਹਿਲੀ ਵਾਰ ਲਖਨਊ ਅਤੇ ਵਡੋਦਰਾ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਜਦੋਂ ਕਿ ਮੁੰਬਈ ਅਤੇ ਬੰਗਲੁਰੂ ਇੱਕ ਵਾਰ ਫਿਰ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਗੇ। ਸਾਰੀਆਂ ਟੀਮਾਂ ਇੱਕ ਦੂਜੇ ਵਿਰੁੱਧ 2-2 ਮੈਚ ਖੇਡਣਗੀਆਂ। ਇਸ ਤਰ੍ਹਾਂ ਇੱਕ ਟੀਮ 8 ਮੈਚ ਖੇਡੇਗੀ। ਜ਼ਿਕਰਯੋਗ ਹੈ ਕਿ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਾਲੀ ਬੰਗਲੁਰੂ ਨੇ WPL ਸੀਜ਼ਨ-2 ਦਾ ਖਿਤਾਬ ਜਿੱਤਿਆ ਸੀ। ਟੀਮ ਨੇ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/