Women’s T20 World Cup : ਅੱਜ ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
ਆਪਣੇ ਪਹਿਲੇ ਮੈਚ ਵਿੱਚ ਟੀਮ ਇੰਡੀਆ ਕਰ ਚੁੱਕੀ ਹੈ ਹਾਰ ਦਾ ਸਾਹਮਣਾ
ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਭਾਰਤ ਲਈ ਅੱਜ ਦਾ ਮੁਕਾਬਲਾ ਜਿੱਤਣਾ ਜ਼ਰੂਰੀ
ਚੰਡੀਗੜ੍ਹ, 6ਅਕਤੂਬਰ(ਵਿਸ਼ਵ ਵਾਰਤਾ) ਅੱਜ Women’s T20 World Cup ਦੇ ਆਪਣੇ ਦੂਜੇ ਮੈਚ ਵਿੱਚ ਭਾਰਤੀ ਟੀਮ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੂੰ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ 58 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਦਾ ਮੁਕਾਬਲਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਦੁਬਈ ਵਿਖੇ 3:30 ਵਜੇ ਤੋਂ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਸਿਰਫ਼ 10 ਟੀਮਾਂ ਹੀ ਹਿੱਸਾ ਲੈ ਰਹੀਆਂ ਹਨ। 5 ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤੀ ਟੀਮ ਗਰੁੱਪ-ਏ ਵਿੱਚ ਹੈ। ਭਾਰਤ ਤੋਂ ਇਲਾਵਾ ਇਸ ਗਰੁੱਪ ‘ਚ ਨਿਊਜ਼ੀਲੈਂਡ, ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ।