Women’s T20 World Cup ਦਾ ਅੱਜ ਹੋਵੇਗਾ ਆਗਾਜ਼
ਚੰਡੀਗੜ੍ਹ,3ਅਕਤੂਬਰ(ਵਿਸ਼ਵ ਵਾਰਤਾ) ਅੱਜ ਤੋਂ Women’s T20 World Cup ਯੂਏਈ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਪੂਰੇ ਵਿਸ਼ਵ ਵਿਸ਼ਵ ਕੱਪ ਦੌਰਾਨ 17 ਦਿਨਾਂ ਵਿੱਚ 10 ਟੀਮਾਂ ਵਿਚਕਾਰ 23 ਮੈਚ ਖੇਡੇ ਜਾਣਗੇ। ਦੱਸ ਦਈਏ ਕਿ 5-5 ਟੀਮਾਂ ਨੂੰ 2 ਗਰੁੱਪਾਂ ‘ਚ ਵੰਡਿਆ ਗਿਆ ਹੈ, ਗਰੁੱਪ ਏ ਵਿੱਚ ਭਾਰਤ, ਆਸਟਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਸ਼ਾਮਲ ਹਨ। ਜਦੋਂ ਕਿ ਗਰੁੱਪ-ਬੀ ਵਿੱਚ ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਹਨ।
ਟੂਰਨਾਮੈਂਟ ਦੇ ਸਾਰੇ ਮੈਚ ਯੂਏਈ ਵਿੱਚ ਸਿਰਫ਼ 2 ਥਾਵਾਂ ‘ਤੇ ਹੋਣਗੇ। ਇਹ ਮੁਕਾਬਲੇ ਦੁਬਈ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ। ਟਾਈਮਿੰਗ ਦੀ ਗੱਲ ਕਰੀਏ ਤਾਂ ਇਹ ਮੈਚ 3:30 pm ਅਤੇ 7:30 pm ਤੋਂ ਖੇਡੇ ਹੋਣਗੇ। ਟੂਰਨਾਮੈਂਟ ਦਾ ਫਾਈਨਲ 20 ਅਕਤੂਬਰ ਨੂੰ ਦੁਬਈ ਵਿੱਚ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 6 ਅਕਤੂਬਰ ਨੂੰ ਦੁਬਈ ‘ਚ ਖੇਡਿਆ ਜਾਵੇਗਾ।