Women’s Asia Cup : ਮਹਿਲਾ ਏਸ਼ੀਆ ਕੱਪ ਵਿੱਚ ਅੱਜ ਭਾਰਤ ਦਾ ਸਾਹਮਣਾ ਨੇਪਾਲ ਨਾਲ
ਚੰਡੀਗੜ੍ਹ, 23ਜੁਲਾਈ(ਵਿਸ਼ਵ ਵਾਰਤਾ) Women’s Asia Cup-ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਮੰਗਲਵਾਰ ਨੂੰ ਮਹਿਲਾ ਏਸ਼ੀਆ ਕੱਪ ਦੇ 10ਵੇਂ ਮੈਚ ਵਿੱਚ ਨੇਪਾਲ ਨਾਲ ਭਿੜੇਗੀ। ਦੋਵੇਂ ਟੀਮਾਂ ਪਹਿਲੀ ਵਾਰ ਮਹਿਲਾ ਟੀ-20 ਇੰਟਰਨੈਸ਼ਨਲ ਵਿੱਚ ਭਿੜਨਗੀਆਂ। ਜੇਕਰ ਅੱਜ ਭਾਰਤੀ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗੀ। ਅੱਜ ਦਾ ਮੁਕਾਬਲਾ ਸ਼ਾਮ 7:00 ਵਜੇ ਤੋਂ ਰੰਗੀਰੀ ਦਾਂਬੁਲਾ ਸਟੇਡੀਅਮ, ਸ਼੍ਰੀਲੰਕਾ ਖੇਡਿਆ ਜਾਵੇਗਾ ਅਤੇ ਟਾਸ ਸ਼ਾਮ 6:30 ਹੋਵੇਗੀ।